ਕਤਲ ਕੀਤੀ ਦਿਵਿਆ ਪਾਹੂਜਾ ਦੀ 10 ਦਿਨਾਂ ਬਾਅਦ ਭਾਖੜਾ ‘ਚੋਂ ਮਿਲੀ ਲਾਸ਼

ਹਰਿਆਣਾ ਪੁਲਿਸ ਨੂੰ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਦਾ ਸੁਰਾਗ ਮਿਲਿਆ ਹੈ। ਕਤਲ ਤੋਂ ਬਾਅਦ ਦਿਵਿਆ ਪਾਹੂਜਾ ਦੀ ਲਾਸ਼ ਭਾਖੜਾ ਨਹਿਰ ‘ਚ ਸੁੱਟੀ ਗਈ ਸੀ। ਬਲਰਾਜ ਗਿੱਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਹਰਿਆਣਾ ਦੇ ਟੋਹਾਣਾ ‘ਚੋਂ ਭਾਖੜਾ ਨਹਿਰ ‘ਚ ਲਾਸ਼ ਮਿਲੀ ਹੈ।  ਘਟਨਾ 2 ਜਨਵਰੀ ਦੀ ਹੈ। ਦਿਵਿਆ ਮਾਲਕ ਅਭਿਜੀਤ ਨਾਲ ਗੁਰੂਗ੍ਰਾਮ ਦੇ ਇੱਕ ਹੋਟਲ ਪਹੁੰਚੀ ਸੀ। ਦੋਸ਼ ਹੈ ਕਿ ਬਾਅਦ ‘ਚ ਅਭਿਜੀਤ ਨੇ ਦਿਵਿਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੋਟਲ ਮਾਲਕ ਅਭਿਜੀਤ ਦੀ BMW ਕਾਰ ਪੰਜਾਬ ਦੇ ਪਾਟੀਆ ਤੋਂ ਪੁਲਿਸ ਨੇ ਬਰਾਮਦ ਕੀਤੀ ਹੈ। ਪਰ ਦਿਵਿਆ ਦੀ ਲਾਸ਼ ਨਹੀਂ ਮਿਲੀ। ਪੁਲਿਸ ਬਲਰਾਜ ਦੀ ਭਾਲ ਕਰ ਰਹੀ ਸੀ।

Total Views: 332 ,
Real Estate