ਨਿਤੀਸ਼ ਕੁਮਾਰ ਜਨਤਾ ਦਲ (ਯੂ) ਦੇ ਪ੍ਰਧਾਨ ਬਣੇ

ਜਨਤਾ ਦਲ (ਯੂਨਾਈਟਿਡ) ਦੀ ਰਾਸ਼ਟਰੀ ਕਾਰਜਕਾਰਨੀ ਦੀ ਅਹਿਮ ਬੈਠਕ ਵਿੱਚ ਅੱਜ ਇਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁੜ ਪਾਰਟੀ ਪ੍ਰਧਾਨ ਚੁਣੇ ਗਏ। ਮੀਟਿੰਗ ਵਿੱਚ ਨਿਤੀਸ਼, ਸਾਬਕਾ ਪ੍ਰਧਾਨ ਲਲਨ ਸਿੰਘ ਅਤੇ ਜਨਤਾ ਦਲ (ਯੂ) ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ। ਇਸ ਮੀਟਿੰਗ ਤੋਂ ਬਾਅਦ ਅੱਜ ਹੀ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਕਾਰਜਕਾਰਨੀ ਵਿੱਚ ਲਏ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਪਾਰਟੀ ਪ੍ਰਧਾਨ ਲਲਨ ਸਿੰਘ ਦੋਵਾਂ ਨੇ ਪਾਰਟੀ ਵਿੱਚ ਵੱਡੀਆਂ ਤਬਦੀਲੀਆਂ ਦੀਆਂ ਖ਼ਬਰਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਇਸ ਨੂੰ ਨਿਯਮਤ ਮੀਟਿੰਗ ਕਰਾਰ ਦਿੱਤਾ ਹੈ।

Total Views: 142 ,
Real Estate