ਮਨੋਹਰ ਲਾਲ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਦਾ ਰਲੇਵਾਂ ਕਰਨ ਵਾਲੇ ਬਿਆਨ ਦੀ ਕੀਤੀ ਵਕਾਲਤ

SYL ਦੇ ਮੁੱਦੇ ਉੱਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਬੇਸ਼ੱਕ ਬੇਸਿੱਟਾ ਰਹੀ। ਇਸ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੇ ਗਏ ਬਿਆਨ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਹਰਿਆਣਾ ਨੇ ਵੀ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਮਸਲੇ ਦਾ ਹੱਲ ਹੋ ਜਾਵੇ।ਮਨਹੋਰ ਲਾਲ ਨੇ ਕਿਹਾ ਮੰਤਰੀ ਲਾਲਜੀਤ ਭੁੱਲਰ ਦੀ ਸੋਚ ਵੱਡੀ ਸੋਚ ਹੈ, ਇਸ ਵੱਡੀ ਸੋਚ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਸਾਰਾ ਦੇਸ਼ ਇੱਕ ਹੈ ਅਤੇ ਜੇਕਰ ਪੰਜਾਬ, ਹਰਿਆਣ ਅਤੇ ਹਿਮਾਚਲ ਮੁੜ ਇੱਕ ਹੋ ਜਾਂਦਾ ਹੈ ਤਾਂ ਇਸ ਉਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਸਾਨੂੰ ਇਸ ਗੱਲ ਉੱਤੇ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ।

Total Views: 598 ,
Real Estate