ਅਮਰੀਕਾ ਦੇ ਟੈਕਸਾਸ ਵਿਚ ਇਕ ਭਿਆਨਕ ਸੜਕ ਦੁਰਘਟਨਾ ਵਿਚ ਆਂਧਰਾ ਪ੍ਰਦੇਸ਼ ਦੇ 6 ਨਿਵਾਸੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਯੂਐੱਸ ਹਾਈਵੇ 67 ‘ਤੇ ਬੁੱਧਵਾਰ ਨੂੰ ਇਕ ਪਿਕਅੱਪ ਟਰੱਕ ਤੇ ਇਕ ਮਿਨੀਵੈਨ ਦੇ ਵਿਚ ਆਹਮੋ-ਸਾਹਮਣੇ ਦੀ ਟੱਕਰ ਵਿਚ ਇਕੋ ਪਰਿਵਾਰ ਦੇ 5 ਲੋਕਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਰਨ ਵਾਲੇ ਲੋਕ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿਚ ਮੁਮੀਦੀਵਰਮ ਦੇ ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ ਹਨ। ਮੁਮਦੀਵੀਰਮ ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਪੋਨਾਡਾ ਵੇਂਕਟ ਸਤੀਸ਼ ਕੁਮਾਰ ਨੇ ਕਿਹਾ ਕਿ ਪੀੜਤ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਅਮਲਾਪੁਰਮ ਦੇ ਵਾਸੀ ਸਨ।ਸਤੀਸ਼ ਕੁਮਾਰ ਨੇ ਪੀੜਤਾਂ ਦੀ ਪਛਾਣ ਆਪਣੇ ਚਾਚਾ ਪੀ ਨਾਗੇਸ਼ਵਰ ਰਾਓ, ਉਨ੍ਹਾਂ ਦੀ ਪਤਨੀ ਸੀਤਾ ਮਹਾਲਕਸ਼ਮੀ, ਧੀ ਨਵੀਨਾ, ਪੋਤੇ ਕ੍ਰਿਤਕ ਤੇ ਪੋਤੀ ਨਿਸ਼ਿਤਾ ਵਜੋਂ ਹੋਈ ਹੈ। ਹਾਦਸੇ ਵਿਚ ਮਰਨ ਵਾਲੇ 6ਵੇਂ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ। ਸਤੀਸ਼ ਨੇ ਅਮਲਾਪੁਰਮ ਵਿਚ ਕਿਹਾ ਕਿ ਮੇਰੇ ਚਾਚਾ ਤੇ ਉਨ੍ਹਾਂ ਦਾ ਪਰਿਵਾਰ ਅਟਲਾਂਟਾ ਵਿਚ ਰਹਿੰਦੇ ਸਨ। ਜਦੋਂ ਦੁਰਘਟਨਾ ਹੋਈ ਉਦੋਂ ਉਹ ਟੈਕਸਾਸ ਵਿਚ ਹੋਰ ਰਿਸ਼ਤੇਦਾਰਾਂ ਦੇ ਘਰ ‘ਤੇ ਕ੍ਰਿਸਮਸ ਵਿਚ ਹਿੱਸਾ ਲੈਣ ਦੇ ਬਾਅਦ ਘਰ ਪਰਤ ਰਹੇ ਸਨ।
ਅਮਰੀਕਾ ‘ਚ ਆਂਧਰਾ ਪ੍ਰਦੇਸ਼ ਦੇ 6 ਲੋਕਾਂ ਦੀ ਮੌ.ਤ
Total Views: 197 ,
Real Estate


















