ਕਾਂਗਰਸ 14 ਜਨਵਰੀ ਤੋਂ 20 ਮਾਰਚ ਤੱਕ ‘ਭਾਰਤ ਨਿਆਏ ਯਾਤਰਾ’ ਕਰੇਗੀ ਤੇ ਇਹ ਯਾਤਰਾ ਮਨੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ ਜਾਵੇਗੀ। ਇਹ ਐਲਾਨ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਯਾਤਰਾ ਅਸਾਮ, ਪੱਛਮੀ ਬੰਗਾਲ, ਬਿਹਾਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ 14 ਰਾਜਾਂ ਵਿੱਚੋਂ ਹੁੰਦੀ ਹੋਈ 6,200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਯਾਤਰਾ ਜ਼ਿਆਦਾਤਰ ਦੂਰੀ ਬੱਸ ਰਾਹੀਂ ਤੈਅ ਕਰੇਗੀ ਤੇ ਕੁੱਝ ਸਥਾਨਾਂ ’ਤੇ ਪੈਦ ਯਾਤਰਾ ਕੀਤੀ ਜਾਵੇਗੀ।
Total Views: 387 ,
Real Estate