ਇਜ਼ਰਾਈਲ ਸਫ਼ਾਰਤਖ਼ਾਨਾ ਧਮਾਕਾ: ਸੀਸੀਟੀਵੀ ’ਚ ਨਜ਼ਰ ਆਏ ਦੋ ਨੌਜਵਾਨ

ਦਿੱਲੀ ਦੇ ਚਾਣਕਿਆਪੁਰੀ ਸਥਿਤ ਇਜ਼ਰਾਈਲ ਸਫ਼ਾਰਤਖ਼ਾਨੇ ਨੇੜੇ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਦੇ ਮਾਮਲੇ ਵਿਚ ਸੀਸੀਟੀਵੀ ਕੈਮਰੇ ਵਿਚ ਦੋ ਨੌਜਵਾਨ ਨਜ਼ਰ ਆਏ ਹਨ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ ‘ਚ ਸੁਰੱਖਿਆ ਅਤੇ ਗਸ਼ਤ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਅਬਦੁਲ ਕਲਾਮ ਰੋਡ ਅਤੇ ਪ੍ਰਿਥਵੀਰਾਜ ਰੋਡ ‘ਤੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ‘ਤੇ ਵਿਸਫੋਟਕ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਇਸ ਲਈ ਰਸਾਇਣਕ ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਘਟਨਾ ਵਾਲੀ ਥਾਂ ਤੋਂ ਇਜ਼ਰਾਈਲ ਦੇ ਰਾਜਦੂਤ ਨੂੰ ਅਪਮਾਨਜਨਕ ਭਾਸ਼ਾ ਵਿੱਚ ਸੰਬੋਧਿਤ ਪੱਤਰ ਬਰਾਮਦ ਕੀਤਾ ਗਿਆ ਹੈ।

Total Views: 121 ,
Real Estate