ਫਰਾਂਸ ਨੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੇ ਇਕ ਜਹਾਜ਼ ਨੂੰ ਰੋਕ ਲਿਆ ਹੈ। ਇਸ ਜਹਾਜ਼ ’ਚ 303 ਭਾਰਤੀ ਨਾਗਰਿਕ ਸਵਾਰ ਹਨ। ਫਰਾਂਸ ਦੀਆਂ ਏਜੰਸੀਆਂ ਨੂੰ ਸ਼ੱਕ ਹੈ ਕਿ ਜਹਾਜ਼ ਦੀ ਵਰਤੋਂ ਮਨੁੱਖੀ ਤਸਕਰੀ ਲਈ ਕੀਤੀ ਜਾ ਰਹੀ ਹੈ। ਫਰਾਂਸ ਦੇ ਵਕੀਲਾਂ ਨੇ ਦਸਿਆ ਕਿ ਜਹਾਜ਼ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਗਿਆ। ਫ਼ਰਾਂਸੀਸੀ ਜਾਂਚ ਏਜੰਸੀ JUNALCO ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਨਿਊਜ਼ ਏਜੰਸੀਆਂ ਮੁਤਾਬਕ ਫਰਾਂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੋਮਾਨੀਆਈ ਕੰਪਨੀ ਲੈਜੇਂਡ ਏਅਰਲਾਈਨਜ਼ ਦੇ ਭਾਰਤ ਤੋਂ ਨਿਕਾਰਾਗੁਆ ਜਾ ਰਹੇ ਜਹਾਜ਼ A340 ਦੀ ਵਰਤੋਂ ਮਨੁੱਖੀ ਤਸਕਰੀ ਲਈ ਕੀਤੀ ਜਾ ਸਕਦੀ ਹੈ। ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਤੋਂ ਉਡਾਣ ਭਰੀ ਸੀ।
Total Views: 248 ,
Real Estate
















