ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਕੇਸਾਂ ’ਚ ਜ਼ਮਾਨਤ ਲੈਣ ਲਈ ਦਾਖ਼ਲ ਪਟੀਸ਼ਨਾਂ ਸੁਪਰੀਮ ਕੋਰਟ ਵੱਲੋਂ ਰੱਦ ਕਰਨ ਸਬੰਧੀ 30 ਅਕਤੂਬਰ ਦੇ ਫ਼ੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਲਈ ‘ਆਪ’ ਆਗੂ ਮਨੀਸ਼ ਸਿਸੋਦੀਆ ਵੱਲੋਂ ਦਾਖ਼ਲ ਅਪੀਲਾਂ ਸਰਵਉੱਚ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐੱਸ ਵੀ ਐੱਨ ਭੱਟੀ ਦੇ ਬੈਂਚ ਨੇ ਬੁੱਧਵਾਰ ਨੂੰ ਰੀਵਿਊ ਪਟੀਸ਼ਨਾਂ ਰੱਦ ਕਰ ਦਿੱਤੀਆਂ। ਬੈਂਚ ਨੇ ਕਿਹਾ,‘ਅਸੀਂ ਧਿਆਨ ਨਾਲ ਰੀਵਿਊ ਪਟੀਸ਼ਨਾਂ ਅਤੇ ਇਨ੍ਹਾਂ ਸਬੰਧੀ ਆਧਾਰ ’ਤੇ ਗ਼ੌਰ ਕੀਤੀ ਹੈ। ਸਾਡੀ ਰਾਇ ਵਿੱਚ 30 ਅਕਤੂਬਰ, 2023 ਨੂੰ ਦਿੱਤੇ ਗਏ ਫ਼ੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਦਾ ਆਧਾਰ ਨਹੀਂ ਬਣਦਾ। ਇਸ ਲਈ ਇਹ ਪਟੀਸ਼ਨਾਂ ਰੱਦ ਕੀਤੀਆਂ ਜਾਂਦੀਆਂ ਹਨ। ਬੈਂਚ ਨੇ ਸ੍ਰੀ ਸਿਸੋਦੀਆ ਵੱਲੋਂ ਰੀਵਿਊ ਪਟੀਸ਼ਨਾਂ ’ਤੇ ਜ਼ਬਾਨੀ ਸੁਣਵਾਈ ਦੀ ਬੇਨਤੀ ਵੀ ਰੱਦ ਕਰ ਦਿੱਤੀ ਹੈ।
Total Views: 245 ,
Real Estate



















