ਮਹਾਦੇਵ ਬੁੱਕ ਆਨਲਾਈਨ ਸੱਟੇਬਾਜ਼ੀ: ਮੁਲਜ਼ਮ ਰਵੀ ਉੱਪਲ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰ

ਖਬਰਾਂ ਹਨ ਕਿ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਦੋ ਮੁੱਖ ਮਾਲਕਾਂ ਵਿਚੋਂ ਇਕ ਰਵੀ ਉੱਪਲ ਨੂੰ ਈ.ਡੀ. ਦੇ ਇਸ਼ਾਰੇ ’ਤੇ ਇੰਟਰਪੋਲ ਦੁਆਰਾ ਜਾਰੀ ਕੀਤੇ ਗਏ ਰੈੱਡ ਨੋਟਿਸ ਦੇ ਆਧਾਰ ’ਤੇ ਸਥਾਨਕ ਪੁਲਿਸ ਨੇ ਦੁਬਈ ਵਿਚ ਹਿਰਾਸਤ ਵਿਚ ਲਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਧਿਕਾਰੀ ਉਸ ਨੂੰ ਭਾਰਤ ਲਿਆਉਣ ਲਈ ਦੁਬਈ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਉੱਪਲ ਤੋਂ ਛੱਤੀਸਗੜ੍ਹ ਪੁਲਿਸ ਅਤੇ ਮੁੰਬਈ ਪੁਲਿਸ ਤੋਂ ਇਲਾਵਾ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ. ਦੁਆਰਾ ਜਾਂਚ ਕੀਤੀ ਜਾ ਰਹੀ ਹੈ।

Total Views: 172 ,
Real Estate