ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ

ਜੈਪੁਰ ‘ਚ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਮਗਰੋਂ ਭਜਨ ਲਾਲ ਸ਼ਰਮਾ ਦਾ ਮੁੱਖ ਮੰਤਰੀ ਲਈ ਐਲਾਨ ਕੀਤਾ ਗਿਆ ਹੈ । ਮੀਟਿੰਗ ਵਿੱਚ ਪਾਰਟੀ ਨਿਗਰਾਨ ਰਾਜਨਾਥ ਸਿੰਘ ਨੇ ਵੀ ਹਿੱਸਾ ਲਿਆ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਬੁਲਾਈ ਗਈ ਸੀ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ ਅਤੇ ਅਸ਼ਵਨੀ ਵੈਸ਼ਨਵ ਸ਼ਾਮਲ ਸਨ।

Total Views: 278 ,
Real Estate