ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਪਰ ਹੌਸਲਾ ਕਾਇਮ: ਉਮਰ ਅਬਦੁੱਲਾ

ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਉਹ ਨਿਰਾਸ਼ ਹਨ ਪਰ ਹੌਸਲਾ ਕਾਇਮ ਹੈ। ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ‘ਚ ਕਿਹਾ, ‘’ਨਿਰਾਸ਼ ਹਾਂ ਪਰ ਹੌਸਲਾ ਬਰਕਰਾਰ ਹੈ। ਸੰਘਰਸ਼ ਜਾਰੀ ਰਹੇਗਾ।ਭਾਜਪਾ ਨੂੰ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ‘ਚ ਦਹਾਕੇ ਲੱਗ ਗਏ ਅਤੇ ਉਹ ਲੰਬੀ ਲੜਾਈ ਲਈ ਵੀ ਤਿਆਰ ਹਨ।’

Total Views: 108 ,
Real Estate