ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ-2024 ਸਮੇਂ ਪੂਰੇ ਪ੍ਰਬੰਧ ਅਤੇ ਲੋੜੀਦੇ ਫੰਡ ਜਾਰੀ ਕਰਨ ਲਈ ਭੇਜੀ ਗਈ ਚਿੱਠੀ

ਮਲੋਟ ਰੋਡ ਤੇ ਲੱਗਣ ਵਾਲੀਆਂ ਦੁਕਾਨਾਂ ਨੂੰ ਕੋਟਕਪੂਰਾ ਰੋਡ ਤੇ ਪੁਰਾਣੀ ਕਚਹਿਰੀ ਵਾਲੀ ਜਗ੍ਹਾ ਸ਼ਿਫਟ ਕਰਨ ਦੀ ਕੀਤੀ ਬੇਨਤੀ
ਸ੍ਰੀ ਮੁਕਤਸਰ ਸਾਹਿਬ 9 ਦਸੰਬਰ (ਕੁਲਦੀਪ ਸਿੰਘ ਘੁਮਾਨ ) ਸ਼ਾਮ ਲਾਲ ਗੋਇਲ ਪ੍ਰਧਾਨ ਜਿਲ੍ਹਾ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਅਤੇ ਗੋਬਿੰਦ ਸਿੰਘ ਦਾਬੜਾ, ਜਨਰਲ ਸਕੱਤਰ ਵੱਲੋ ਮੁੱਖ ਮੰਤਰੀ, ਸਥਾਨਿਕ ਸਰਕਾਰਾ ਮੰਤਰੀ, ਡਿਪਟੀ ਕਮਿਸ਼ਨਰ ਸਾਹਿਬ ਅਤੇ ਹੋਰ ਸਾਰੇ ਅਫਸਰ ਸਾਹਿਬ ਨੂੰ ਇਕ ਪੱਤਰ ਲਿਖ ਕੇ ਮਾਘੀ  ਮੇਲਾ-2024 ਸਮੇ ਸਚਾਰੂ ਪ੍ਰਬੰਧ ਕਰਨ ਲਈ ਸੁਝਾਅ ਪੇਸ਼ ਕਰਕੇ ਬੇਨਤੀ ਕੀਤੀ ਗਈ ਕਿ ਇਸ ਸਬੰਧ ਵਿਚ ਮੇਲੇ ਦਾ ਪ੍ਰਬੰਧ ਰੈਡ ਕਰਾਸ਼ ਦੀ ਬਜਾਏ ਨਗਰ ਕੋਸਲ ਨੂੰ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ ਕੋਟਕਪੂਰਾ ਰੋਡ ਉੱਪਰ ਮੇਲੇ ਲਈ ਖਾਲੀ ਜਗ੍ਹਾਂ ਦਾ ਪ੍ਰਬੰਧ ਕੀਤਾ ਜਾਵੇ। ਜੋ ਦੁਕਾਨਾ ਮਲੋਟ ਰੋਡ ਤੇ ਲੱਗਦੀਆ ਹਨ ਨੂੰ ਪੁਰਾਣੀ ਜੇਲ-ਕਚਿਹਰੀਆ ਦੀ ਖਾਲੀ ਥਾਂ ਅਲਾਟ ਕੀਤੀ ਜਾਵੇ ਜਿਵੇ ਕਿ ਮਲੋਟ ਰੋਡ ਤੇ ਟਰੈਫਿਕ ਦੀ ਵੱਡੀ ਸੱਮਸਿਆ ਆਉਦੀ ੍ਹੇ। ਬੱਸ ਸਟੈਂਡ ਨੂੰ ਜਾਣ ਦਾ ਰਸਤਾਂ ਬੰਦ ਹੋ ਜਾਦਾ ਹੈ। ਸ਼ਹਿਰ ਦੇ ਮੇਨ ਸਟੇਟ ਬੈਂਕ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਜਾਦਾ ਹੈ। ਸ਼ਹਿਰ ਦੇ ਚਾਰ ਸਕੂਲ ਡੇਰਾ ਭਾਈ ਮਸਤਾਨ ਸਿੰਘ, ਬੜੂ ਸਾਹਿਬ, ਲੜਕੀਆਂ ਦਾ ਸਰਕਾਰੀ ਸਕੂਲ ਅਤੇ ਪ੍ਰਾਇਮਰੀ ਸਕੂਲ਼ ਦੇ ਵਿਿਦਆਰਥੀ ਖਾਸ ਕਰਕੇ ਲੜਕੀਆਂ ਨੂੰ ਬਹੁਤ ਦਿਕੱਤਾ ਆਉਦੀਆਂ ਹਨ। 5 ਜਨਵਰੀ ਤੋ 25 ਜਨਵਰੀ ਤੱਕ ਸ਼ਹਿਰ ਦੇ ਟਰੈਫਿਕ ਨੂੰ ਵਨਵੇ ਕੀਤਾ ਜਾਵੇ। ਸ਼ਹਿਰ ਦੀ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਵਾਟਰ ਸਪਲਾਈ ਨੂੰ ਯਕੀਨੀ ਕੀਤਾ ਜਾਵੇ ਅਤੇ ਸੀਵਰੇਜ ਠੀਕ ਕੀਤੇ ਜਾਣ ਖਾਸ ਕਰਕੇ ਨਾਕਾ ਨੰਬਰ:2 ਤੇ ਜੋ ਪਾਣੀ ਖੜਦਾ ਹੈ ਉਸ ਨੂੰ ਠੀਕ ਕੀਤਾ ਜਾਵੇ। ਸ਼ਹਿਰ ਦੇ ਸਾਰੇ ਕੈਮਰੇ ਚਾਲੂ ਕੀਤੇ ਜਾਣ ਜਿਥੇ ਨਹੀ ਹਨ ਉਥੇ ਹੋਰ ਲਾਏ ਜਾਣ। ਬੁੜਾ ਗੁਜਰ ਰੋਡ ਦਾ ਸੁਧਾਰ ਕੀਤਾ ਜਾਵੇ। ਸਵਰੀਟ ਲਾਈਟ ਦੀ ਪੂਰੀ ਮੁਰੰਮਤ ਕੀਤੀ ਜਾਵੇ। ਸਾਰੇ ਵਿਭਾਗਾਂ ਨੂੰ ਲੋੜੀਂਦੇ ਫੰਡ ਸਮੇ ਸਿਰ ਜਾਰੀ ਕੀਤੇ ਜਾਣ। ਇਸ ਸਮੇ ਉਨਾ ਦੇ ਨਾਲ ਬਲਦੇਵ ਸਿੰਘ ਬੇਦੀ, ਜਸਵੰਤ ਸਿੰਘ ਬਰਾੜ, ਕਾਲਾ ਸਿੰਘ ਬੇਦੀ, ਭਵਰ ਲਾਲ ਸ਼ਰਮਾ, ਬਲਜੀਤ ਸਿੰਘ, ਪਰਮੋਦ ਆਰੀਆ, ਸੁੁਭਾਸ਼ ਚੱਕਤੀ ਅਦਿ ਹਾਜਰ ਸਨ।
Total Views: 225 ,
Real Estate