ਸ੍ਰੀ ਮੁਕਤਸਰ ਸਾਹਿਬ 9 ਦਸੰਬਰ ( ਕੁਲਦੀਪ ਸਿੰਘ ਘੁਮਾਨ ) ਨਾਥਰਨ ਰੇਲਵੇ ਪੈਸੰਜਰ ਸੰਮਤੀ ਫਾਜਿਲਕਾ ਦੇ ਪ੍ਰਧਾਨ ਵਿਨੋਦ ਕੁਮਤਰ ਭਾਵਨੀਆਂ ਅਤੇ ਸ਼ਾਮ ਲਾਲ ਗੋਇਲ ਨੇ ਪੱਤਰ ਲਿੱਖ ਕੇ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰੀ ਨੂੰ ਮੁਕਤਸਰ ਦਾ ਰੇਲਵੇ ਸਟੇਸ਼ਨ ਅੱਪਗਰੇਡ ਕਰਕੇ ਉਸਾਰੀ ਦੇ ਕੰਮ ਚੱਲਣ ਲਈ ਧੰਨਵਾਦ ਕੀਤਾ ਹੈ ਅਤੇ ਰੇਲਵੇ ਮੰਤਰੀ ਅਤੇ ਹੋਰ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਮਾਘੀ ਮੇਲਾ ਜਨਵਰੀ 2024 ਸ੍ਰੀ ਮੁਕਤਸਰ ਸਾਹਿਬ ਵਿਚ ਲੱਗਣ ਸਮੇ ਲੰਮੀ ਦੂਰੀ ਦੀਆ ਸਪੈਸ਼ਲ ਗੱਡੀਆਂ 14-15-16 ਜਨਵਰੀ 2024 ਨੂੰ ਚਲਾਈਆਂ ਜਾਣ। ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਦੀ ਉਸਾਰੀ ਪਹਿਲਾ ਪੂਰੀ ਕਰਵਾਕੇ ਸਟੇਸ਼ਨ ਤੋ ਵਾਧੂ ਮਲਵਾਂ ਚੁਕਵਾਇਆਂ ਜਾਵੇ। ਮੁਕਤਸਰ ਸਟੇਸ਼ਨ ਤੇ ਸਫਾਈ, ਪੀਣ ਦੇ ਪਾਣੀ, ਪਖਾਨਿਆਂ, ਬਿਜਲੀ ਅਤੇ ਹੋਰ ਸਹੂਲਤਾ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਸਟੇਸ਼ਨ ਤੱਕ ਪਹੁੰਚ ਮਾਰਗ ਪੂਰਾ ਕੀਤਾ ਜਾਵੇ। ਇਸ ਸਮੇ ਉਨਾਂ ਨਾਲ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭਵਰ ਲਾਲ ਸ਼ਰਮਾ, ਪ੍ਰਮੋਦ ਆਰੀਆ, ਓਮ ਪ੍ਰਕਾਸ ਵਲੇਚਾ, ਬਲਜੀਤ ਸਿੰਘ ਅਦਿ ਹਾਜਰ ਸਨ।
Total Views: 114 ,
Real Estate