ਹਰਿਆਣਾ ਸਰਕਾਰ ਨੇ ਕੈਂਸਰ ਰੋਗ ਦੀ ਤੀਜੀ ਅਤੇ ਚੌਥੀ ਸਟੇਜ ਦੇ ਮਰੀਜਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਇਕ ਅਹਿਮ ਫੈਸਲਾ ਕੀਤਾ ਹੈ। ਇਸ ਦੇ ਤਹਿਤ ਯੋਗ ਰੋਗੀਆਂ ਨੂੰ ਬੁਢਾਪਾ ਸਨਮਾਨ ਭੱਤਾ ਯੋਜਨਾ ਦੀ ਤਰਜ ‘ਤੇ ਮਹੀਨਾ ਭੱਤਾ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਬਿਨੈਕਾਰ ਵੱਲੋਂ ਕਿਸੀ ਵੀ ਹੋਰ ਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾ ਤਹਿਤ ਪ੍ਰਾਪਤ ਕੀਤੇ ਜਾ ਰਹੇ ਲਾਭ ਤੋਂ ਇਲਾਵਾ ਹੋਵੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਹੋਈ ਕੈਬੀਨਿਟ ਦੀ ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ। ਇਹ ਯੋਜਨਾ ਅਧਿਕਾਰਕ ਗਜਟ ਵਿਚ ਪ੍ਰਕਾਸ਼ਨ ਦੀ ਮਿੱਤੀ ਤੋਂ ਲਾਗੂ ਹੋਵੇਗੀ। ਇਸ ਯੋਜਨਾ ਤਹਿਤ ਯੋਗ ਕੈਂਸਰ ਰੋਗੀਆਂ ਨੂੰ ਬੁਢਾਪਾ ਸਨਮਾਨ ਭੱਤਾ ਯੋਜਨਾ ਦੀ ਤਰਜ ‘ਤੇ 1 ਜਨਵਰੀ, 2024 ਤੋਂ 3000 ਰੁਪਏ ਮਹੀਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅਜਿਹੇ ਕੈਂਸਰ ਦੇ ਮਰੀਜ, ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ ਹੋਰ ੋਸਮਾਜਿਕ ਸੁਰੱਖਿਆ ਪੈਂਸ਼ਨ ਯੋਜਨਾਵਾਂ ਦੀ ਰਕਮ ਨੂੰ ਛੱਡ ਕੇ 3 ਲੱਖ ਰੁਪਏ ਤੋਂ ਘੱਟ ਹੈ, ਉਹ ਯੋਗ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਕੈਂਸਰ ਦੀ ਥਰਡ ਅਤੇ ਫੋਰਥ ਸਟੇਜ ਦੇ ਮਰੀਜਾਂ ਦੇ ਸਾਹਮਣੇ ਆਉਣ ਵਾਲੇ ਵਿੱਤੀ ਬੋਝ ਨੂੰ ਘੱਟ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਯੋਜਨਾ ਹਰਿਆਣਾ ਰਾਜ ਵਿਚ ਸਾਰੇ ਉਮਰ ਵਰਗ ਦੇ ਪੜਾਅ-3 ਤੇ 4 ਕੈਂਸਰ ਰੋਗੀਆਂ ਲਈ ਲਾਗੂ ਹੋਵੇਗੀ। ਇਸ ਦੇ ਤਹਿਤ ਕੈਂਸਰ ਦੇ ਗੰਭੀਰ ਰੋਗੀਆਂ ਦੀ ਜਰੂਰਤ , ਜੀਵਨ-ਬਤੀਤ ਦੇ ਖਰਚੇ, ਬੁਨਿਆਦੀ ਜਰੂਰਤਾਂ, ਮੈਡੀਕਲ ਖਰਚ, ਅਸਿੱਧੇ ਲਾਗਤ, ਓਓਪੀਈ ਆਦਿ ਲਈ ਮਹੀਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਕੈਂਸਰ ਰੋਗ ਦੀ ਤੀਜੀ ਅਤੇ ਚੌਥੀ ਸਟੇਜ ਦੇ ਮਰੀਜਾਂ ਨੂੰ ਇਹ ਸਰਕਾਰ ਦੇਵੇਗੀ 3000 ਰੁਪਏ ਮਹੀਨਾ ਸਹਾਇਤਾ
Total Views: 148 ,
Real Estate



















