ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ 25 ਸਾਲਾ ਨੌਜਵਾਨ ਨੂੰ ਕਥਿਤ ਤੌਰ ’ਤੇ ਕਮਰੇ ਵਿੱਚ ਜ਼ਹਿਰੀਲਾ ਸੱਪ ਛੱਡ ਕੇ ਆਪਣੀ ਪਤਨੀ ਅਤੇ ਦੋ ਸਾਲ ਦੀ ਧੀ ਨੂੰ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਗਣੇਸ਼ ਪਾਤਰਾ ਦੇ ਰੂਪ ਵਿੱਚ ਹੈ। ਪਾਤਰਾ ਦਾ ਆਪਣੀ ਪਤਨੀ ਕੇ. ਬਸੰਤੀ ਪਾਤਰਾ (23) ਨਾਲ ਵਿਵਾਦ ਸੀ। ਉਨ੍ਹਾਂ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਹੈ। ਮੁਲਜ਼ਮ ਨੇ ਸਪੇਰੇ ਤੋਂ ਸੱਪ ਖਰੀਦਿਆ ਸੀ ਅਤੇ ਉਸ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਸੀ ਕਿ ਉਹ ਸੱਪ ਦੀ ਵਰਤੋਂ ਧਾਰਮਿਕ ਕੰਮਾਂ ਲਈ ਕਰੇਗਾ। ਪਿਛਲੇ ਮਹੀਨੇ 6 ਅਕਤੂਬਰ ਨੂੰ ਉਹ ਪਲਾਸਟਿਕ ਦੇ ਜਾਰ ਵਿਚ ਕੋਬਰਾ ਲੈ ਕੇ ਆਇਆ ਅਤੇ ਉਸ ਕਮਰੇ ਵਿਚ ਛੱਡ ਦਿੱਤਾ ਜਿੱਥੇ ਉਸ ਦੀ ਪਤਨੀ ਅਤੇ ਬੇਟੀ ਸੁੱਤੀਆਂ ਸਨ। ਅਗਲੀ ਸਵੇਰ ਦੋਵੇਂ ਸੱਪ ਦੇ ਡੰਗਣ ਕਾਰਨ ਮਰੀਆਂ ਮਿਲੀਆਂ, ਜਦੋਂ ਕਿ ਮੁਲਜ਼ਮ ਪਾਤਰ ਦੂਜੇ ਕਮਰੇ ਵਿੱਚ ਸੁੱਤਾ ਸੀ। ਮੁਲਜ਼ਮ ਨੇ ਗੁਨਾਹ ਕਬੂਲ ਲਿਆ ਹੈ।
Total Views: 132 ,
Real Estate



















