ਪੀਜੀਆਈ ਦੇ ਨਹਿਰੂ ਹਸਪਤਾਲ ਵਿਚ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੇ ਮਾਮਲੇ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਅਪਣੇ ਸਟਾਫ ਅਤੇ ਡਾਕਟਰਾਂ ਨੂੰ ਕੰਮ ‘ਤੇ ਵਰਦੀ ਅਤੇ ਪਛਾਣ ਪੱਤਰ ਪਹਿਨਣ ਦੇ ਨਿਰਦੇਸ਼ ਦਿਤੇ ਹਨ।15 ਨਵੰਬਰ ਨੂੰ ਨਹਿਰੂ ਹਸਪਤਾਲ ਡੀ ਬਲਾਕ ਦੀ ਤੀਜੀ ਮੰਜ਼ਿਲ ‘ਤੇ ਗਾਇਨੀਕੋਲਾਜੀ ਵਾਰਡ ‘ਚ ਇਕ ਅਣਪਛਾਤੀ ਲੜਕੀ ਨੇ ਦਾਖਲ ਹੋ ਕੇ ਮਹਿਲਾ ਮਰੀਜ਼ ਨੂੰ ਗਲਤ ਟੀਕਾ ਲਗਾ ਦਿਤਾ ਸੀ। ਰਾਜਪੁਰਾ ਦੀ ਵਸਨੀਕ ਮਰੀਜ਼ ਹਰਮੀਤ ਕੌਰ (25) ਨੂੰ 3 ਨਵੰਬਰ ਨੂੰ ਗੁਰਦਿਆਂ ਦੀ ਸਮੱਸਿਆ ਕਾਰਨ ਪੀਜੀਆਈ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ 13 ਨਵੰਬਰ ਨੂੰ ਗਾਇਨੀਕੋਲਾਜੀ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ। ਜਾਰੀ ਹੁਕਮਾਂ ਵਿਚ, ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਸਟਾਫ਼ ਮੈਂਬਰ, ਜਿਨ੍ਹਾਂ ਵਿਚ ਫੈਕਲਟੀ, ਰੈਜ਼ੀਡੈਂਟ ਡਾਕਟਰ, ਵਿਦਿਆਰਥੀ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਸ਼ਾਮਲ ਹਨ, ਵਰਦੀ ਦੇ ਨਾਲ ਨਾ ਤਾਂ ਏਪਰਨ ਅਤੇ ਨਾ ਹੀ ਪਛਾਣ ਪੱਤਰ ਪਾਉਂਦੇ ਹਨ। ਸੰਸਥਾ ਦੇ ਸਾਰੇ ਸਟਾਫ਼ ਮੈਂਬਰਾਂ ਨੂੰ ਏਪਰਨ, ਵਰਦੀ ਅਤੇ ਪਛਾਣ ਪੱਤਰ ਪਾ ਕੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਜਾਂਦੇ ਹਨ”।
PGI: ਗਲਤ ਟੀਕਾ ਲਗਾਉਣ ਦੀ ਘਟਨਾ ਮਗਰੋਂ ਡਰੈਸ ਕੋਡ ਨੂੰ ਲੈ ਕੇ ਨਵੇਂ ਨਿਰਦੇਸ਼
Total Views: 249 ,
Real Estate



















