ਟਰੈਕਟਰ-ਟਰਾਲੀ ਪਲਟਣ ਕਾਰਨ ਪੰਜਾਬ ਦੇ 5 ਲੋਕਾਂ ਦੀ ਮੌਤ

ਵੀਰਵਾਰ ਦੇਰ ਰਾਤ ਸਿਰਸਾ ਦੇ ਪਿੰਡ ਰੂਪਵਾਸ ਨੇੜੇ ਨੌਹਰ ਚੋਪਟਾ ਰੋਡ ‘ਤੇ ਇਕ ਟਰੈਕਟਰ ਟਰਾਲੀ ਪਲਟ ਗਈ। ਜਿਸ ਵਿਚ ਗੁਗਾਮਾੜੀ ਜਾ ਰਹੇ ਪੰਜਾਬ ਦੇ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜ਼ਖਮੀਆਂ ਨੂੰ ਪਹਿਲਾਂ ਐਂਬੂਲੈਂਸ ਦੀ ਮਦਦ ਨਾਲ ਨਾਥੂਸਰੀ ਚੋਪਟਾ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਜ਼ਖਮੀਆਂ ਦੀ ਹਾਲਤ ਗੰਭੀਰ ਹੁੰਦੀ ਦੇਖ ਕੇ ਉਥੋਂ ਦੇ ਡਾਕਟਰ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਿਰਸਾ ਰੈਫਰ ਕਰ ਦਿਤਾ। ਟਰੈਕਟਰ ਟਰਾਲੀ ਵਿਚ 40 ਲੋਕ ਸਵਾਰ ਸਨ। ਪੁਲਿਸ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ। ਸਾਰੇ ਸ਼ਰਧਾਲੂ ਪੰਜਾਬ ਦੇ ਪਾਤੜਾਂ ਮੰਡੀ ਤੋਂ ਰਾਜਸਥਾਨ ਦੇ ਗੁਗਾਮੇੜੀ ਧਾਮ ਜਾ ਰਹੇ ਸਨ।

Total Views: 187 ,
Real Estate