ਜੇਕਰ ਫ਼ਾਈਨਲ ਮੈਚ ਕੋਲਕਾਤਾ ਜਾਂ ਮੁੰਬਈ ’ਚ ਹੁੰਦਾ ਤਾਂ ਭਾਰਤ ਜਿੱਤ ਜਾਂਦਾ : ਮਮਤਾ

ਵੀਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਕੋਲਕਾਤਾ ਜਾਂ ਮੁੰਬਈ ਵਿਚ ਖੇਡਿਆ ਜਾਂਦਾ ਤਾਂ ਭਾਰਤ ਦੀ ਜਿੱਤ ਹੁੰਦੀ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਕ੍ਰਿਕਟ ਟੀਮ ਦਾ ‘ਭਗਵਾਕਰਨ’ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੈਨਰਜੀ ਨੇ ਕਿਹਾ,‘‘ਉਹ ਪੂਰੇ ਦੇਸ਼ ਨੂੰ ਭਗਵੇ ਰੰਗ ’ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਅਪਣੇ ਭਾਰਤੀ ਖਿਡਾਰੀਆਂ ’ਤੇ ਮਾਣ ਹੈ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਫ਼ਾਈਨਲ ਮੈਚ ਕੋਲਕਾਤਾ ਜਾਂ ਵਾਨਖੇੜੇ (ਮੁੰਬਈ) ’ਚ ਹੋਇਆ ਹੁੰਦਾ ਤਾਂ ਅਸੀਂ ਕ੍ਰਿਕਟ ਵਿਸ਼ਵ ਕੱਪ ਜਿੱਤ ਸਕਦੇ ਸੀ।’’ ਤ੍ਰਿਣਮੂਲ ਕਾਂਗਰਸ ਮੁਖੀ ਨੇ ਦੋਸ਼ ਲਾਇਆ ਕਿ,“ਉਨ੍ਹਾਂ (ਭਾਜਪਾ) ਨੇ ਵੀ ਭਗਵਾ ਜਰਸੀ ਪਾ ਕੇ ਟੀਮ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕੀਤੀ। ਖਿਡਾਰੀਆਂ ਨੇ ਵਿਰੋਧ ਕੀਤਾ ਅਤੇ ਨਤੀਜੇ ਵਜੋਂ, ਉਨ੍ਹਾਂ ਨੂੰ ਮੈਚਾਂ ਦੌਰਾਨ ਉਹ ਜਰਸੀ ਨਹੀਂ ਪਹਿਨਣੀ ਪਈ।’’ਭਾਜਪਾ ’ਤੇ ਹੱਲਾ ਜਾਰੀ ਰਖਦਿਆਂ ਬੈਨਰਜੀ ਨੇ ਕਿਹਾ ਕਿ,‘‘ਜਿੱਥੇ ਵੀ ਪਾਪੀ ਲੋਕ ਜਾਂਦੇ ਹਨ, ਉਹ ਅਪਣੇ ਪਾਪ ਅਪਣੇ ਨਾਲ ਲੈ ਕੇ ਜਾਂਦੇ ਹਨ।’’ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ,‘‘ਭਾਰਤੀ ਟੀਮ ਇੰਨੀ ਵਧੀਆ ਖੇਡੀ ਕਿ ਉਸ ਨੇ ਵਿਸ਼ਵ ਕੱਪ ਦੇ ਸਾਰੇ ਮੈਚ ਜਿੱਤੇ, ਇਕ ਨੂੰ ਛੱਡ ਕੇ ਜਿਸ ਵਿਚ ਪਾਪੀਆਂ ਨੇ ਹਿੱਸਾ ਲਿਆ ਸੀ।’’

Total Views: 127 ,
Real Estate