US-Canada ਬਾਰਡਰ ਤੇ ਕਾਰ ‘ਚ ਵੱਡਾ ਧਮਾਕਾ

ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ ‘ਤੇ ਇਕ ਵਾਹਨ ‘ਚ ਧਮਾਕਾ ਹੋਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਦੇ ਨਿਆਗਰਾ ਫਾਲਜ਼ ਨੇੜੇ ਇਕ ਵਾਹਨ ਧਮਾਕੇ ਤੋਂ ਬਾਅਦ ਪੁਲ਼ ਨੂੰ ਬੰਦ ਕਰਨਾ ਪਿਆ।ਨਿਊਯਾਰਕ ਦੇ ਨਿਆਗਰਾ ਫਾਲਜ਼ ‘ਚ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ ‘ਤੇ ਬੁੱਧਵਾਰ ਨੂੰ ਇਕ ਕਾਰ ‘ਚ ਧਮਾਕਾ ਹੋਇਆ। ਦੱਸਿਆ ਗਿਆ ਕਿ ਉਸ ਸਮੇਂ ਗੱਡੀ ਵਿਚ ਵਿਸਫੋਟਕ ਸੀ ਅਤੇ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ। ਨਿਆਗਰਾ ਫਾਲਜ਼ ਮੇਅਰ ਦੇ ਦਫਤਰ ਦੇ ਅਨੁਸਾਰ, ਜਿਸ ਗੱਡੀ ਵਿਚ ਧਮਾਕਾ ਹੋਇਆ, ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ।

Total Views: 171 ,
Real Estate