ਬਠਿੰਡਾ ‘ਚ ਇੱਕ ਬਲਾਕ ਖੇਤੀ ਅਫਸਰ ਵੱਲੋਂ ਆਪਣੇ ਹੀ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਡਿਪਟੀ ਕਮਿਸ਼ਨਰ ਬਠਿੰਡਾ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮਾਮਲਾ ਬਠਿੰਡਾ ਦੇ ਬਲਾਕ ਖੇਤੀਬਾੜੀ ਦਫਤਰ ਬਲਜਿੰਦਰ ਸਿੰਘ ਦਾ ਹੈ ਜਿਸ ਦੀ ਮਾਲਕੀ ਦਾ ਖੇਤ ਪਿੰਡ ਨੰਦਗੜ੍ਹ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਵਿੱਚ ਹੈ । ਬਲਜਿੰਦਰ ਸਿੰਘ ਵੱਲੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਵੀਡੀਓ ਪਿੰਡ ਦੀ ਹੀ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਕੀ ਹੁਣ ਪੰਜਾਬ ਸਰਕਾਰ ਆਪਣੇ ਹੀ ਖੇਤੀਬਾੜੀ ਅਧਿਕਾਰੀ ਖਿਲਾਫ ਕਾਰਵਾਈ ਕਰੇਗੀ। ਪਿੰਡ ਵਾਸੀਆਂ ਨੇ ਸਵਾਲ ਕੀਤਾ ਹੈ ਕਿ ਸਰਕਾਰ ਵੱਲੋਂ ਇਸ ਅਧਿਕਾਰੀ ਨੂੰ ਸਨਮਾਨਿਤ ਕੀਤਾ ਜਾਵੇਗਾ ਜਾਂ ਫਿਰ ਇਸ ਦੇ ਖਿਲਾਫ ਦੂਸਰੇ ਕਿਸਾਨਾਂ ਵਾਂਗ ਸਖਤ ਕਾਰਵਾਈ ਹੋਵੇਗੀ।ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ।
ਖੇਤੀਬਾੜੀ ਅਫਸਰ ਨੇ ਅਪਣੇ ਖੇਤ ‘ਚ ਪਰਾਲੀ ਨੂੰ ਲਗਾਈ ਅੱਗ, ਡੀਸੀ ਨੇ ਮੰਗੀ ਰਿਪੋਰਟ
Total Views: 166 ,
Real Estate



















