ਸਰਹਿੰਦ ਰੇਲਵੇ ਸਟੇਸ਼ਨ ਉੱਤੇ ਬਿਹਾਰ ਜਾਣ ਵਾਲਿਆਂ ਨੇ ਭੰਨਤੋੜ

ਸਰਹਿੰਦ ਰੇਲਵੇ  ਸਟੇਸ਼ਨ ‘ਤੇ ਛੱਠ ਪੂਜਾ ਲਈ ਬਿਹਾਰ ਜਾਣ ਵਾਲੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਸਰਹਿੰਦ ਤੋਂ ਸਹਰਸਾ ਲਈ ਵਿਸ਼ੇਸ਼ ਰੇਲ ਗੱਡੀ ਨੰਬਰ 04526 ਚਲਾਉਣ ਦਾ ਐਲਾਨ ਕੀਤਾ ਸੀ। ਇਸ ਦੇ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਰਹਿਣ ਵਾਲੇ ਬਿਹਾਰ ਦੇ ਲੋਕਾਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ। ਰੇਲ ਰੱਦ ਹੋਣ ਕਾਰਨ ਰੇਲਵੇ ਸਟੇਸ਼ਨ ‘ਤੇ ਮੰਗਲਵਾਰ ਸ਼ਾਮ ਨੂੰ ਯਾਤਰੀ ਰੇਲਵੇ ਟਰੈਕ ‘ਤੇ ਉਤਰ ਗਏ। ਉਨ੍ਹਾਂ ਰੇਲਵੇ ਸਟੇਸ਼ਨ ‘ਤੇ ਆ ਰਹੀ ਟਰੇਨ ‘ਤੇ ਪਥਰਾਅ ਵੀ ਕੀਤਾ। ਅਸਲ ਵਿਚ ਛਠ ਪੂਜਾ ਤੋਂ ਪਹਿਲਾਂ ਸਰਹਿੰਦ ਤੋਂ ਰਵਾਨਾ ਹੋਣ ਵਾਲੀ ਵਿਸ਼ੇਸ਼ ਤਿਉਹਾਰ ਰੇਲਗੱਡੀ ਦੇ ਰੱਦ ਹੋਣ ਕਾਰਨ ਇਹ ਲੋਕ ਨਾਰਾਜ਼ ਸਨ। ਇਹ ਰੇਲਗੱਡੀ ਮੰਗਲਵਾਰ ਨੂੰ ਦੁਪਹਿਰ 12.20 ਵਜੇ ਰਵਾਨਾ ਹੋਣੀ ਸੀ ਪਰ ਰੇਲਵੇ ਨੇ ਦਿਨ ਭਰ ਕਿਹਾ ਕਿ ਇਹ ਰੇਲਗੱਡੀ ਸ਼ਾਮ ਤੱਕ ਰਵਾਨਾ ਹੋਵੇਗੀ। ਸ਼ਾਮ ਨੂੰ ਅਚਾਨਕ ਇਹ ਐਲਾਨ ਕੀਤਾ ਗਿਆ ਕਿ ਟਰੇਨ ਹੁਣ ਬੁੱਧਵਾਰ ਨੂੰ ਦੁਪਹਿਰ 1.30 ਵਜੇ ਰਵਾਨਾ ਹੋਵੇਗੀ। ਲੋਕਾਂ ਨੇ ਰੇਲਵੇ ਅਤੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ।
ਛੱਠ ਪੂਜਾ ਬਿਹਾਰ ਦਾ ਸਭ ਤੋਂ ਵੱਡਾ ਤਿਉਹਾਰ ਹੈ। ਅਜਿਹੇ ‘ਚ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ ।

Total Views: 231 ,
Real Estate