ਐਡਮਿੰਟਨ ‘ਚ ਵਧਦੀ ਗੈਂਗ ਹਿੰਸਾ ਦੌਰਾਨ ਹਰਪ੍ਰੀਤ ਸਿੰਘ ਉੱਪਲ (41) ਅਤੇ ਉਸ ਦੇ 11 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਐਬਸਫੋਰਡ ਦੇ ਮਕੱਲਮ ਤੇ ਮਨਾਰਕ ਖੇਤਰਾਂ ’ਚ ਗੋਲ਼ੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਡਮਿੰਟਨ ਪੁਲਿਸ ਸਰਵਿਸ ਦੇ ਕਾਰਜਕਾਰੀ ਸੁਪਰਡੈਂਟ ਕੋਲਿਨ ਡੇਰਕਸਨ ਨੇ ਦੱਸਿਆ ਕਿ ਉੱਪਲ ਅਤੇ ਉਸਦੇ ਪੁੱਤਰ ਨੂੰ ਵੀਰਵਾਰ ਦੁਪਹਿਰ ਨੂੰ ਇੱਕ ਗੈਸ ਸਟੇਸ਼ਨ ਦੇ ਬਾਹਰ ਦਿਨ-ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਗੋਲੀਬਾਰੀ ਦੇ ਸਮੇਂ ਉੱਪਲ ਦੇ ਬੇਟੇ ਦਾ ਦੋਸਤ ਵੀ ਕਾਰ ‘ਚ ਸੀ ਪਰ ਹਮਲੇ ‘ਚ ਉਹ ਜ਼ਖਮੀ ਨਹੀਂ ਹੋਇਆ। ਡਰਕਸੇਨ ਨੇ ਕਿਹਾ ਕਿ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਹਮਲਾਵਰਾਂ ਨੂੰ ਪਤਾ ਸੀ ਕਿ ਜਦੋਂ ਉਨ੍ਹਾਂ ਨੇ ਗੋਲੀਆਂ ਚਲਾਈਆਂ ਤਾਂ ਕਾਰ ਵਿੱਚ ਬੱਚੇ ਸਨ। ਪੁਲਿਸ ਨੇ ਉੱਪਲ ਦੇ ਬੇਟੇ ਦਾ ਨਾਮ ਜਨਤਕ ਨਹੀਂ ਕੀਤਾ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਰਿਪੋਰਟ ਅਨੁਸਾਰ ਉੱਪਲ ‘ਤੇ ਕੋਕੀਨ ਰੱਖਣ ਅਤੇ ਤਸਕਰੀ ਸਮੇਤ ਕਈ ਦੋਸ਼ ਲੱਗੇ ਸਨ।
ਕੈਨੇਡਾ: ਪੰਜਾਬੀ ਤੇ ਪਿੳ-ਪੁੱਤ ਦਾ ਕਤਲ
Total Views: 426 ,
Real Estate