ਟਾਈਗਰ 3′ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ

ਸਲਮਾਨ ਖਾਨ-ਕੈਟਰੀਨਾ ਕੈਫ ਸਟਾਰਰ, 2023 ਦੀ ਬਹੁਤ ਉਡੀਕੀ ਜਾ ਰਹੀ ਫਿਲਮ, ‘ਟਾਈਗਰ 3’ ਆਖਰਕਾਰ ਦੀਵਾਲੀ ਦੇ ਮੌਕੇ ‘ਤੇ 12 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ‘ਟਾਈਗਰ 3’ ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਇਸ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਦੀਵਾਲੀ ਮਨਾਈ ਹੈ।’ਟਾਈਗਰ 3’ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਦੀਵਾਲੀ ਦੇ ਤਿਉਹਾਰ ‘ਤੇ 44 ਕਰੋੜ ਰੁਪਏ ਤੋਂ ਜ਼ਿਆਦਾ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ। ਫਿਲਮ ਦੇ ਸੋਮਵਾਰ ਨੂੰ ਹੋਰ ਕਲੈਕਸ਼ਨ ਕਰਨ ਦੀ ਉਮੀਦ ਹੈ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਸੋਮਵਾਰ ਨੂੰ ‘ਜਵਾਨ’, ‘ਪਠਾਨ’ ਅਤੇ ‘ਗਦਰ 2’ ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜ ਦੇਵੇਗੀ।

Total Views: 93 ,
Real Estate