ਅੰਮ੍ਰਿਤਸਰ ‘ਚ 400 ਕਿੱਲੋ ਫੜਿਆ ਨਕਲੀ ਖੋਏ ਸਮੇਤ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ‘ਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਰਾਮਤੀਰਥ ਰੋਡ ਤੇ ਨਾਕੇ ਦੌਰਾਨ ਸਵੇਰੇ ਪੰਜ ਵਜੇ ਗੱਡੀ ਨੰਬਰ ਪੀਬੀ-02-ਡੀਐਸ-72 ਜਿਸ ਵਿਚ ਕੁਇੰਟਲ ਦੇ ਕਰੀਬ ਨਕਲੀ ਗੈਰ ਮਿਆਰੀ ਖੋਆ ਲੈ ਕੇ ਜਗਤਾਰ ਸਿੰਘ ਪੁੱਤਰ ਘਸੀਟਾ ਸਿੰਘ ਪਿੰਡ ਭੁੱਲਰ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸ ਨੇ ਇਹ ਕਬੂਲ ਕੀਤਾ ਕੀ ਉਹ ਨਕਲੀ ਵਨਸਪਤੀ ਅਤੇ ਹੋਰ ਗੈਰ ਮਿਆਰੀ ਚੀਜ਼ਾਂ ਤੋਂ ਤਿਆਰ ਖੋਏ ਦਾ ਕਾਰੋਬਾਰ ਕਰਕੇ ਇਹ ਖੇਪ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਤੇ ਵੇਚਣ ਜਾ ਰਿਹਾ ਸੀ। ਸਹਾਇਕ ਕਮਿਸ਼ਨਰ ਨੇ ਦੱਸਿਆ ਇਸ ਗੈਰ ਮਿਆਰੀ ਖੋਏ ਦੇ ਸੈਂਪਲ ਭਰ ਕੇ ਬਾਕੀ ਸਾਰੇ ਖੋਏ ਨੂੰ ਨਸ਼ਟ ਕਰਵਾ ਦਿੱਤਾ ਗਿਆ।

Total Views: 52 ,
Real Estate