ਫਲਸਤੀਨ ਸਮਰਥਕ ਰੈਲੀ ਵਿੱਚ ਹਿੰਸਾ ਭੜਕਣ ਤੋਂ ਬਾਅਦ 120 ਤੋਂ ਵੱਧ ਲੋਕ ਗ੍ਰਿਫਤਾਰ

ਲੰਡਨ ਵਿੱਚ ਫਲਸਤੀਨ ਸਮਰਥਕ ਰੈਲੀ ਵਿੱਚ ਹਿੰਸਾ ਭੜਕਣ ਤੋਂ ਬਾਅਦ 120 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ, ਸੈਂਟਰਲ ਲੰਡਨ ਵਿੱਚ ਲਗਭਗ ਤਿੰਨ ਲੱਖ ਫਲਸਤੀਨ ਸਮਰਥਕਾਂ ਨੇ ਇੱਕ ਰੈਲੀ ਕੱਢੀ ਸੀ।ਇਸ ਦੇ ਜਵਾਬ ‘ਚ ਸੱਜੇ ਪੱਖੀ ਸਮਰਥਕਾਂ ਨੇ ਵੀ ਰੈਲੀ ਕੱਢੀ ਅਤੇ ਦੋਹਾਂ ਰੈਲੀਆਂ ‘ਚ ਟਕਰਾਅ ਕਾਰਨ ਹਿੰਸਾ ਭੜਕ ਗਈ। ਪੀਐੱਮ ਰਿਸ਼ੀ ਸੁਨਕ ਨੇ ਹਿੰਸਾ ਦੀ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ।ਬ੍ਰਿਟੇਨ ਵਿੱਚ ਹਰ ਸਾਲ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ ਯਾਦ ਵਿੱਚ ਆਰਮਿਸਟਿਸ ਡੇ ਮਨਾਇਆ ਜਾਂਦਾ ਹੈ। ਉਸੇ ਦਿਨ ਫਲਸਤੀਨ ਸਮਰਥਕਾਂ ਨੇ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਨੂੰ ਲੈ ਕੇ ਲੰਡਨ ਵਿੱਚ ਇੱਕ ਰੈਲੀ ਕੱਢੀ। ਜਦੋਂ ਹਿੰਸਾ ਭੜਕੀ ਤਾਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਦੀ ਨਿੰਦਾ ਕੀਤੀ ਅਤੇ ਹਮਾਸ ਦੇ ਸਮਰਥਨ ਵਿੱਚ ਕੱਢੀ ਗਈ ਰੈਲੀ ਦੀ ਵੀ ਆਲੋਚਨਾ ਕੀਤੀ। ਰੈਲੀ ਦੌਰਾਨ ਯਹੂਦੀ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਅਤੇ ਲੋਕਾਂ ਨੇ ਹਮਾਸ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ ਅਤੇ ਹਮਾਸ ਦੇ ਝੰਡੇ ਲਹਿਰਾਏ।

Total Views: 131 ,
Real Estate