ਦਿੱਲੀ ਦੀ ਆਬੋ-ਹਵਾ ‘ਚ ਅਜੇ ਵੀ ਸਾਹ ਲੈਣਾ ਔਖਾ

ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਬਣੀ ਹੋਈ ਹੈ। ਪ੍ਰਦੂਸ਼ਣ (ਦਿੱਲੀ ਪ੍ਰਦੂਸ਼ਣ, ਦਿੱਲੀ ਵਿੱਚ ਖਰਾਬ ਏਅਰ ਕੁਆਲਿਟੀ ਕਾਰਨ ਸਾਹ ਲੈਣਾ ਔਖਾ ਹੋ ਰਿਹਾ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਚ ਬਣੀ ਹੋਈ ਹੈ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀ ਹੈ। ਅੱਜ ਸਵੇਰੇ 7 ਵਜੇ ਸਟੇਸ਼ਨ ਅਤੇ ਤੀਨ ਮੂਰਤੀ ਦੇ ਨੇੜੇ ਧੁੰਦ ਦੀ ਸੰਘਣੀ ਪਰਤ ਸੀ ਅਤੇ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ।ਹਰ ਪਾਸੇ ਧੁੰਦ ਛਾਈ ਹੋਈ ਹੈ। ਇਸ ਕਾਰਨ ਦਿੱਲੀ ਸਰਕਾਰ ਨਕਲੀ ਬਾਰਿਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਅੱਜ ਸਵੇਰੇ ਦਿੱਲੀ ਦੀਆਂ ਕੁਝ ਥਾਵਾਂ ‘ਤੇ ਏਅਰ ਕੁਆਲਿਟੀ ਇੰਡੈਕਸ (AQI) 450 ਤੋਂ ਵੱਧ ਦਰਜ ਕੀਤਾ ਗਿਆ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਆਰ ਕੇ ਪੁਰਮ (453), ਪੰਜਾਬੀ ਬਾਗ (444), ਆਈਟੀਓ (441) ਤੇ ਆਨੰਦ ਵਿਹਾਰ (432) ਹਨ। ਰਾਸ਼ਟਰੀ ਰਾਜਧਾਨੀ ਜ਼ਹਿਰੀਲੇ ਧੂੰਏਂ ਵਿੱਚ ਘਿਰ ਗਈ ਹੈ, ਜਿਸ ਨਾਲ ਡਾਕਟਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਸਾਹ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ।

Total Views: 232 ,
Real Estate