
ਬਰਤਾਨੀਆ ਦੇ ‘ਇੰਸਟੀਚਿਊਟ ਆਫ ਸਿਵਲ ਇੰਜਨੀਅਰਜ਼’ (ਆਈਸੀਈ) ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਅਨੂਸ਼ਾ ਸ਼ਾਹ ਨੂੰ ਚੁਣਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਹ 205 ਸਾਲ ਦੇ ਇਤਿਹਾਸ ਵਿਚ ਸੰਸਥਾ ਦੀ ਪ੍ਰਧਾਨ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਸ਼ਖ਼ਸੀਅਤ ਬਣ ਗਈ ਹੈ। ਆਈਸੀਈ, ਸਿਵਲ ਇੰਜਨੀਅਰਿੰਗ ਦੇ ਪੇਸ਼ੇਵਰਾਂ ਦਾ ਆਜ਼ਾਦਾਨਾ ਸੰਘ ਹੈ ਤੇ ਚੈਰੀਟੇਬਲ ਇਕਾਈ ਹੈ। ਇਸ ਦੇ ਕਰੀਬ 95 ਹਜ਼ਾਰ ਮੈਂਬਰ ਹਨ। ਸੰਸਥਾ ਦੇ 159ਵੇਂ ਪ੍ਰਧਾਨ ਦੇ ਤੌਰ ਉਤੇ ਸ਼ਾਹ ਨੇ ਅਹੁਦਾ ਸੰਭਾਲ ਲਿਆ ਹੈ ਤੇ ਮੰਗਲਵਾਰ ਸ਼ਾਮ ਉਨ੍ਹਾਂ ਲੰਡਨ ਸਥਤਿ ਆਈਸੀਈ ਦੇ ਹੈੱਡਕੁਆਰਟਰ ਵਿਚ ਕੁਦਰਤ ਪ੍ਰਤੀ ਸਕਾਰਾਤਮਕ ਇੰਜਨੀਅਰਿੰਗ ਥੀਮ ਉਤੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ। ਸ਼ਾਹ ਨੂੰ ਪਾਣੀ ਤੇ ਵਾਤਾਵਰਨ ਇੰਜਨੀਅਰਿੰਗ ਵਿਚ ਮੁਹਾਰਤ ਹਾਸਲ ਹੈ ਤੇ ਉਨ੍ਹਾਂ ਕੋਲ ਬਰਤਾਨੀਆ ਤੇ ਕੌਮਾਂਤਰੀ ਪੱਧਰ ਉਤੇ 22 ਸਾਲਾਂ ਤੱਕ ਪ੍ਰਮੁੱਖ ਪ੍ਰਾਜੈਕਟਾਂ ਤੇ ਪ੍ਰੋਗਰਾਮਾਂ ਵਿਚ ਡਜਿ਼ਾਈਨ, ਪ੍ਰਬੰਧਨ ਤੇ ਅਗਵਾਈ ਦਾ ਤਜਰਬਾ ਹੈ। ਅਨੂਸ਼ਾ ਸ਼ਾਹ ਕਸ਼ਮੀਰ ’ਚ ਵੱਡੀ ਹੋਈ ਹੈ।
Total Views: 272 ,
Real Estate
















