ਅਮਰੀਕਾ : ਹੈਲੋਵੀਨ ਦੌਰਾਨ ਗੋਲੀਬਾਰੀ ਇਕ ਔਰਤ ਦੀ ਮੌਤ

ਅਮਰੀਕਾ ਦੇ ਇੰਡਿਆਨਾ ਰਾਜ ਦੀ ਰਾਜਧਾਨੀ ਇੰਡਿਆਨਾਪੋਲਿਸ ਵਿਚ ਹੈਲੋਵੀਨ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਮੌਤ ਹੋਣ ਤੇ 9 ਹੋਰ ਵਿਅਕਤੀ ਜ਼ਖ਼ਮੀ ਹੋ ਗਈ ਹੈ । ਗੋਲੀਬਾਰੀ ਦੀ ਇਹ ਘਟਨਾ ਬੀਤੇ ਦਿਨ ਤੜਕਸਾਰ ਵਾਪਰੀ। ਇੰਡਿਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਦੇ ਅਫ਼ਸਰ ਸੈਮਵਨ ਬੁਰਿਸ ਨੇ ਕਿਹਾ ਹੈ ਕਿ ਅੱਧੀ ਰਾਤ ਤੋਂ ਬਾਅਦ ਇਕ ਵੱਡੀ ਪਾਰਟੀ ਦੌਰਾਨ ਗੋਲੀਆਂ ਚੱਲਣ ਤੇ ਲੋਕਾਂ ਵਲੋਂ ਇਧਰ ਉਧਰ ਭੱਜਣ ਦੀ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ । ਬੁਰਿਸ ਅਨੁਸਾਰ ਇਕ ਔਰਤ ਨੂੰ ਮੌਕੇ ਉਪਰ ਮਿ੍ਤਕ ਐਲਾਨ ਦਿੱਤਾ ਗਿਆ ਜਿਸ ਦੀ ਅਜੇ ਪਛਾਣ ਨਹੀਂ ਹੋਈ ਜਦਕਿ 9 ਵਿਅਕਤੀਆਂ ਨੂੰ ਖੇਤਰ ਵਿਚਲੇ ਹਸਪਤਾਲਾਂ ਵਿਚ ਲਿਜਾਇਆ ਗਿਆ।ਪੀੜਤਾਂ ਦੀ ਉਮਰ 16 ਤੋਂ 22 ਸਾਲ ਦੇ ਦਰਮਿਆਨ ਹੈ। ਪੁਲਿਸ ਨੇ ਕਿਹਾ ਹੈ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ । ਅਜੇ ਇਹ ਸਪਸ਼ਟ ਨਹੀਂ ਹੈ ਕਿ ਗੋਲੀ ਚੱਲਣ ਦਾ ਕਾਰਨ ਕੀ ਸੀ ।

Total Views: 281 ,
Real Estate