ਆਂਧਰਾ ਪ੍ਰਦੇਸ਼ ਰੇਲ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 13 ਹੋਈ

ਆਂਧਰਾ ਪ੍ਰਦੇਸ਼ ‘ਚ ਇਕ ਐਕਸਪ੍ਰੈੱਸ ਟਰੇਨ ਦੀ ਇਕ ਹੋਰ ਟਰੇਨ ਨਾਲ ਟੱਕਰ ਹੋ ਗਈ। ਪਲਾਸਾ ਐਕਸਪ੍ਰੈਸ ਟਰੇਨ ਨੇ ਖੜ੍ਹੀ ਯਾਤਰੀ ਟਰੇਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਯਾਤਰੀ ਟਰੇਨ ਵਿਸ਼ਾਖਾਪਟਨਮ ਤੋਂ ਰਾਏਗੜਾ ਜਾ ਰਹੀ ਸੀ। ਓਵਰਹੈੱਡ ਕੇਬਲ ਟੁੱਟਣ ਕਾਰਨ ਟਰੇਨ ਰੁਕ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆ ਰਹੀ ਟਰੇਨ ਨੇ ਖੜ੍ਹੀ ਟਰੇਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਆਂਧਰਾ ਪ੍ਰਦੇਸ਼ ਵਿਚ ਦੋ ਰੇਲ ਗੱਡੀਆਂ ਦੀ ਹੋਈ ਟੱਕਰ ਵਿਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ 50 ਤੋਂ ਟੱਪ ਗਈ ਹੈ।

Total Views: 164 ,
Real Estate