ਫੌਜ ਨੇ ਕਿਹਾ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਖੁਦ ਨੂੰ ਗੋਲੀ ਮਾਰੀ ਇਸ ਲਈ ਸਲਾਮੀ ਨਹੀਂ ਦਿੱਤੀ !

ਮਾਨਸਾ ਦੇ 19 ਸਾਲਾ ਅਗਨੀਵੀਰ ਫੌਜੀ ਅੰਮ੍ਰਿਤਪਾਲ ਸਿੰਘ ਦੀ ਮੌਤ ਹੋਣ ਤੇ ਫਿਰ ਭਾਰਤੀ ਫੌਜ ਵੱਲੋਂ ਉਸਦੀ ਮ੍ਰਿਤਕ ਘਰ ਲਿਆਉਣ ਵਾਸਤੇ ਫੌਜੀ ਐਂਬੂਲੈਂਸ ਨਾ ਦੇਣ ਤੇ ਫਿਰ ਅੰਤਿਮ ਸਸਕਾਰ ਮੌਕੇ ਸਲਾਮੀ ਨਾ ਦੇਣ ਦਾ ਮਾਮਲਾ ਪੰਝਾਬ ਵਿੱਚ ਭੱਖਿਆ ਤਾਂ ਸ਼ਾਮ ਵੇਲੇ ਭਾਰਤੀ ਫੌਜ ਦਾ ਆ ਗਿਆ ਜਿਸ ਵਿੱਚ ਕਿਹਾ ਗਿਆ ਕਿ “ਅੰਮ੍ਰਿਤਪਾਲ ਸਿੰਘ ਦੀ ਮੌਤ 11 ਅਕਤੂਬਰ 2023 ਨੂੰ ਹੋਈ ਸੀ। ਉਹ ਰਾਜੌਰੀ ਵਿਖੇ ਸੰਤਰੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸਨੇ ਖੁਦ ਨੂੰ ਗੋਲੀ ਮਾਰ ਲਈ। ਇਸ ਮਾਮਲੇ ਦੀ ਜਾਂਚ ਵਾਸਤੇ ਕੋਰਟ ਆਫ ਇਨਕੁਆਰੀ ਜਾਰੀ ਹੈ।”
ਟਵੀਟ ਵਿਚ ਦੱਸਿਆ ਗਿਆ ਕਿ ਮ੍ਰਿਤਕ ਦੇਹ ਦੇ ਨਾਲ ਇਕ ਜੂਨੀਅਰ ਕਮਿਸ਼ਨਰ ਅਫਸਰ ਤੇ ਚਾਰ ਹੋਰ ਫੌਜੀ ਭੇਜੇ ਗਏ ਜਿਹਨਾਂ ਨੇ ਅਗਨੀਵੀਰ ਯੂਨਿਟ ਵੱਲੋਂ ਕਿਰਾਏ ’ਤੇ ਲਈ ਸਿਵਲ ਐਂਬੂਲੈਂਸ ਵਿਚ ‌ਮ੍ਰਿਤਕ ਦੇਹ ਉਸਦੇ ਘਰ ਪਹੁੰਚਾਈ ਤੇ ਇਹ ਫੌਜੀ ਅਧਿਕਾਰੀ ਅੰਤਿਮ ਸਸਕਾਰ ਵੇਲੇ ਵੀ ਹਾਜ਼ਰ ਸਨ। ਟਵੀਟ ਵਿਚ ਕਿਹਾ ਗਿਆ ਕਿ ਕਿਉਂਕਿ ਫੌਜੀ ਜਵਾਨ ਨੇ ਆਪ ਨੂੰ ਗੋਲੀ ਮਾਰੀ ਹੈ, ਇਸ ਲਈ ਮੌਜੂਦਾ ਨੀਤੀਆਂ ਮੁਤਾਬਕ ਸਲਾਮੀ ਨਹੀਂ ਦਿੱਤੀ ਗਈ। ਫੌਜ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਵੀ ਪ੍ਰਗਟ ਕੀਤੀ।

Total Views: 164 ,
Real Estate