ਇਜ਼ਰਾਇਲੀ ਫ਼ੌਜ ਨੇ ਸੋਮਵਾਰ ਨੂੰ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੁਏਵ ਗੈਲੇਂਟ ਨੇ ਫ਼ੌਜ ਨੂੰ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੱਤੇ ਹਨ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ’ਚ ਮੌਤਾਂ ਦੀ ਗਿਣਤੀ ਵਧ ਕੇ 1300 ਹੋ ਗਈ ਹੈ। ਇਨ੍ਹਾਂ ’ਚੋਂ 800 ਇਜ਼ਰਾਇਲੀ ਅਤੇ ਗਾਜ਼ਾ ’ਚ ਕਰੀਬ 500 ਵਿਅਕਤੀ ਮਾਰੇ ਗਏ ਹਨ। ਹਮਲਿਆਂ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਫਲਸਤੀਨੀ ਦਹਿਸ਼ਤੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 130 ਇਜ਼ਰਾਇਲੀਆਂ ਨੂੰ ਬੰਦੀ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਸਰਹੱਦ ’ਤੇ ਲਗੀ ਕੰਡਿਆਲੀ ਤਾਰ ਰਾਹੀਂ ਸੰਨ੍ਹ ਲਾਉਣ ਦੇ ਖ਼ਦਸ਼ਿਆਂ ਨੂੰ ਟਾਲਣ ਲਈ ਉਥੇ ਟੈਂਕ ਤਾਇਨਾਤ ਕਰਦਿਆਂ ਹਮਾਸ ਲੜਾਕਿਆਂ ਦੀ ਭਾਲ ’ਚ ਆਪਣ ਜਵਾਨਾਂ ਨੂੰ ਦੱਖਣ ਵੱਲ ਰਵਾਨਾ ਕਰ ਦਿੱਤਾ ਹੈ। ਉਧਰ ਹਮਾਸ ਦੇ ਲੜਾਕਿਆਂ ਨੇ ਵੀ ਇਜ਼ਰਾਈਲ ’ਤੇ ਰਾਕੇਟ ਦਾਗ਼ਣੇ ਜਾਰੀ ਰੱਖੇ ਹਨ ਜਿਸ ਨਾਲ ਯੇਰੂਸ਼ਲੱਮ ਤੋਂ ਲੈ ਕੇ ਤਲ ਅਵੀਵ ਤੱਕ ਹਵਾਈ ਹਮਲਿਆਂ ਪ੍ਰਤੀ ਅਲਰਟ ਕਰਨ ਵਾਲੇ ਸਾਇਰਨ ਵਜ ਰਹੇ ਹਨ। ਇਜ਼ਰਾਇਲੀ ਰੱਖਿਆ ਮੰਤਰੀ ਯੁਏਵ ਗੈਂਲੇਂਟ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੰਦਿਆਂ ਕਿਹਾ ਕਿ ਅਧਿਕਾਰੀ ਖ਼ਿੱਤੇ ’ਚ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਈਂਧਣ ਦੀ ਸਪਲਾਈ ਰੋਕ ਦੇਣ।
ਗਾਜ਼ਾ ਦੀ ਇਜ਼ਰਾਈਲ ਵੱਲੋਂ ਮੁਕੰਮਲ ਘੇਰਾਬੰਦੀ
Total Views: 225 ,
Real Estate



















