ਇਜ਼ਰਾਇਲ ਦੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕੀਤਾ ਗਿਆ। ਗਾਜ਼ਾ ਵਾਲੇ ਪਾਸਿਓਂ ਇਜ਼ਰਾਇਲ ਉੱਤੇ ਕੀਤੇ ਗਏ ਅਚਾਨਕ ਹਮਲਿਆਂ ਵਿੱਚ ਦਰਜਨਾਂ ਕੱਟੜਪੰਥੀ ਗਾਜ਼ਾ ਪੱਟੀ ਰਾਹੀਂ ਇਜ਼ਰਾਇਲ ਵਿੱਚ ਦਾਖ਼ਲ ਹੋ ਗਏ ਹਨ। ਫ਼ਲਸਤੀਨੀ ਲੜਾਕਿਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਇਲ ਵੱਲ ਰਾਕੇਟ ਵੀ ਦਾਗੇ ਹਨ। ਦੂਜੇ ਪਾਸੇ ਇਜ਼ਰਾਇਲ ਦੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਗਾਜ਼ਾ ਪੱਟੀ ਉੱਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਹਮਾਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ। ਇਨ੍ਹਾਂ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਇਲ ਦੇ ਵੱਡੇ ਇਲਾਕੇ ਵਿੱਚ ਚੇਤਾਵਨੀ ਦੇ ਸਾਇਰਨ ਵੀ ਸੁਣੇ ਗਏ ਹਨ। ਤੇਲ ਅਵੀਵ ਅਤੇ ਦੱਖਣੀ ਗਜ਼ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧਮਾਕੇ ਹੋਣ ਦੀਆਂ ਵੀ ਖ਼ਬਰਾਂ ਹਨ।
Total Views: 231 ,
Real Estate


















