2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਚਲਨ ਤੋਂ ਹਟਾਏ ਗਏ 2,000 ਰੁਪਏ ਦੇ ਨੋਟਾਂ ’ਚੋਂ 87 ਫੀ ਸਦੀ ਬੈਂਕਾਂ ਵਿਚ ਜਮ੍ਹਾਂ ਦੇ ਰੂਪ ਵਿਚ ਵਾਪਸ ਆ ਗਏ ਹਨ। ਬਾਕੀ ਨੂੰ ਹੋਰ ਮੁੱਲ ਦੇ ਨੋਟਾਂ ਨਾਲ ਬਦਲ ਦਿਤਾ ਗਿਆ ਹੈ।ਆਰ.ਬੀ.ਆਈ. ਨੇ ਪਿਛਲੇ ਸਨਿਚਰਵਾਰ ਨੂੰ ਕਿਹਾ ਸੀ ਕਿ 29 ਸਤੰਬਰ ਤਕ 3.42 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਚੁਕੇ ਹਨ, ਜਦਕਿ 14,000 ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਬਾਕੀ ਹਨ। ਕੇਂਦਰੀ ਬੈਂਕ ਨੇ ਵੀ ਨੋਟ ਵਾਪਸ ਕਰਨ ਦੀ ਹੱਦ ਇਕ ਹਫ਼ਤੇ ਲਈ ਵਧਾ ਦਿਤੀ ਸੀ।

Total Views: 102 ,
Real Estate