ਭਾਰਤੀ ਹਾਕੀ ਟੀਮ ਦੀ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਖ਼ਿਲਾਫ਼ 10-2 ਗੋਲਾਂ ਦੇ ਅੰਤਰ ਨਾਲ ਵੱਡੀ ਜਿੱਤ

ਕਪਤਾਨ ਹਰਮਨਪ੍ਰੀਤ ਸਿੰਘ ਦੇ ਚਾਰ ਗੋਲਾਂ ਸਦਕਾ ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ’ਚ ਪੂਲ-ਏ ਦੇ ਇੱਕ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 10-2 ਗੋਲਾਂ ਦੇ ਅੰਤਰ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਦਰਜ ਕਰਦਿਆਂ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਵੱਲੋਂ ਹਰਮਨਪ੍ਰੀਤ ਨੇ 11ਵੇਂ, 17ਵੇਂ, 33ਵੇਂ ਅਤੇ 34ਵੇਂ ਮਿੰਟ ’ਚ ਚਾਰ ਗੋਲ ਜਦਕਿ ਵਰੁਣ ਕੁਮਾਰ ਨੇ 41ਵੇਂ ਤੇ 54ਵੇਂ ਮਿੰਟ ’ਚ ਦੋ ਗੋਲ ਦਾਗੇ। ਮਨਦੀਪ ਸਿੰਘ ਨੇ 8ਵੇਂ ਮਿੰਟ, ਸੁਮਿਤ ਨੇ 30ਵੇਂ, ਸਮਸ਼ੇਰ ਸਿੰਘ ਨੇ 46ਵੇਂ ਅਤੇ ਲਲਿਤ ਕੁਮਾਰ ਉਪਾਧਿਆਏ ਨੇ 49ਵੇਂ ਮਿੰਟ ’ਚ ਗੋਲ ਕੀਤੇ। ਪਾਕਿਸਤਾਨੀ ਟੀਮ ਵੱਲੋਂ ਮੁਹੰਮਦ ਖ਼ਾਨ ਅਤੇ ਅਬਦੁੱਲ ਰਾਣਾ ਨੇ ਕ੍ਰਮਵਾਰ 38ਵੇਂ ਅਤੇ 45ਵੇਂ ਮਿੰਟ ’ਚ ਦੋ ਗੋਲ ਕਰਕੇ ਗੋਲ ਅੰਤਰ ਨੂੰ ਘਟਾਉਣ ਦਾ ਯਤਨ ਕੀਤਾ ਹਾਲਾਂਕਿ ਭਾਰਤ ਨੇ ਆਪਣੇ ਫ਼ੈਸਲਾਕੁਨ ਪੂਲ ਮੈਚ ਵਿੱਚ ਵਿਰੋਧੀ ਟੀਮ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ।

Total Views: 102 ,
Real Estate