ਮੁਹਾਲੀ ਵਿਚ ਜਿਸ ਆਰਪੀਜੀ (ਰਾਕੇਟ ਪ੍ਰੋਪੈਲਡ ਗ੍ਰਨੇਡ) ਨਾਲ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਅਸਲ ਵਿਚ ਗਾਇਕ-ਰੈਪਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਲਿਆਂਦਾ ਗਿਆ ਸੀ ਇਹ ਖੁਲਾਸਾ ਦਿੱਲੀ ਪੁਲੀਸ ਨੇ ਕੀਤਾ ਹੈ ਕਿ । ਪਰ ਵਾਰਦਾਤ ਕਰਨ ਵਾਲਿਆਂ ਨੇ ਯੋਜਨਾ ਬਦਲ ਦਿੱਤੀ। ਉਨ੍ਹਾਂ ਨੂੰ ਡਰ ਸੀ ਕਿ ਜੇ ਹਮਲਾ ਕਿਸੇ ਇਕੱਠ ਜਾਂ ਮੀਟਿੰਗ ਦੌਰਾਨ ਕੀਤਾ ਗਿਆ ਤਾਂ ਜ਼ਿਆਦਾ ਲੋਕ ਮਰ ਸਕਦੇ ਹਨ। ‘ਆਰਪੀਜੀ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੇ ਸਪਲਾਈ ਕੀਤਾ ਸੀ ਜਿਸ ਨਾਲ ਪਹਿਲਾਂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ। ਇਹ ਹਮਲਾ ਕਿਸੇ ਰੈਲੀ ਜਾਂ ਸਮਾਗਮ ਵਿਚ ਕੀਤਾ ਜਾਣਾ ਸੀ। ਹਾਲਾਂਕਿ ਮਗਰੋਂ ਇਹਨਾਂ ਦੀ ਯੋਜਨਾ ਬਦਲ ਗਈ ਤੇ ਉਨ੍ਹਾਂ ਇਸ ਦੀ ਵਰਤੋਂ ਅਕਤੂਬਰ 2022 ਵਿਚ ਮੁਹਾਲੀ ਸਥਿਤ ਦਫ਼ਤਰ ਉਤੇ ਹਮਲਾ ਕਰਨ ਲਈ ਕੀਤੀ। ਆਰਪੀਜੀ ਗੈਰਕਾਨੂੰਨੀ ਢੰਗ ਨਾਲ ਤਸਕਰੀ ਕਰ ਕੇ ਪਾਕਿਸਤਾਨ ਤੋਂ ਭਾਰਤ ਲਿਆਂਦਾ ਗਿਆ ਸੀ। ਰਿਪੋਰਟਾਂ ਮੁਤਾਬਕ ਰਿੰਦਾ ਨੇ ਇਸ ਵਾਰਦਾਤ ਲਈ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਚੁਣਿਆ ਸੀ। ਕੈਨੇਡਾ ਵਿਚ ਰਹਿ ਰਿਹਾ ਲਖਬੀਰ ਸਿੰਘ ਲੰਡਾ ਵੀ ਰਿੰਦਾ ਨਾਲ ਰਲਿਆ ਹੋਇਆ ਸੀ। ਇਨ੍ਹਾਂ ਮਿਲ ਕੇ ਵਾਰਦਾਤ ਕਰਨ ਵਾਲਿਆਂ ਨਾਲ ਸੰਪਰਕ ਕੀਤਾ।
ਮੁਹਾਲੀ ਵਿੱਚ ਵਰਤੇ ਗਏ ਆਰਪੀਜੀ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਲਈ ਲਿਆਂਦਾ ਸੀ !
Total Views: 153 ,
Real Estate



















