ਨਾਜ਼ੀ ਵਿਅਕਤੀ ਦਾ ਸਨਮਾਨ ਕਰਨ ਤੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਨੂੰ ਦੇਣਾ ਪਿਆ ਅਸਤੀਫਾ

ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਟੀ ਰੋਟਾ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਵੱਲੋਂ ਯੂਕਰੇਨ ਜੰਗ ਨੂੰ ਮਾਨਤਾ ਦੇਣ ਵਾਲੇ ਇਕ ਨਾਜ਼ੀ ਵਿਅਕਤੀ ਦਾ ਸਨਮਾਨ ਕਰਨ ਦੇ ਮਾਮਲੇ ’ਤੇ ਕਾਫੀ ਵੱਡਾ ਮੁੱਦਾ ਬਣ ਗਿਆ ਹੈ।ਨਾਜ਼ੀ ਯੂਨਿਟ ਵਿੱਚ ਤੈਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਰੱਖੇ ਗਏ ਸੰਸਦੀ ਸਮਾਗਮ ਵਿੱਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਹਾਊਸ ਸਪੀਕਰ ਐਂਥਨੀ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਂਥਨੀ ਦਾ ਅਸਤੀਫ਼ਾ ਬੁੱਧਵਾਰ ਨੂੰ ਹਾਊਸ ਦੇ ਕੰਮਕਾਜੀ ਦਿਨ ਦੇ ਅੰਤ ਤੋਂ ਪ੍ਰਭਾਵੀ ਹੋਵੇਗਾ। ਐਂਥਨੀ ਨੇ ਮੰਗਲਵਾਰ ਨੂੰ ਕਿਹਾ, ਇਹ ਸਦਨ ਸਾਡੇ ਸਾਰਿਆਂ ਤੋਂ ਉੱਪਰ ਹੈ, ਇਸ ਲਈ, ਮੈਨੂੰ ਤੁਹਾਡੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਐਂਥਨੀ ਨੇ ਸਾਬਕਾ ਯੂਕਰੇਨੀ ਸੈਨਿਕ ਯੈਰੋਸਲੈਵ ਹੁਨਕਾ, ਜੋਕਿ ਨਾਜ਼ੀਆਂ ਦੀ ਇੱਕ ਯੂਨਿਟ ਵਿਚ ਤੈਨਾਤ ਰਿਹਾ ਸੀ, ਨੂੰ ਪਾਰਲੀਮੈਂਟ ਵਿਚ ਸੱਦਣ ‘ਤੇ ਇੱਕ ਵਾਰ ਫਿਰ ਤੋਂ ਡੂੰਘਾ ਅਫਸੋਸ ਜ਼ਾਹਰ ਕੀਤਾ।ਦਰਅਸਲ 22 ਸਤੰਬਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਦਾ ਕੈਨੇਡੀਅਨ ਪਾਰਲੀਮੈਂਟ ਵਿਚ ਸੰਬੋਧਨ ਸੁਣਨ ਲਈ ਐਂਥਨੀ ਰੋਟਾ ਨੇ 98 ਸਾਲ ਦੇ ਯੈਰੋਸਲੈਵ ਹੁਨਕਾ ਨੂੰ ਵੀ ਸੱਦਾ ਦਿੱਤਾ ਸੀ। ਹੁਨਕਾ ਐਂਥਨੀ ਦੀ ਨਿਪੀਸਿੰਗ-ਟਿਮੀਸਕੇਮਿੰਗ ਰਾਈਡਿੰਗ ਦਾ ਬਾਸ਼ਿੰਦਾ ਹੈ।ਭਾਵੇਂ ਇਸ ਮਾਮਲੇ ਵਿਚ ਐਂਥਨੀ ਰੋਟਾ ਨੇ ਮੁਆਫ਼ੀ ਮੰਗ ਲਈ ਸੀ, ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ।

Total Views: 186 ,
Real Estate