ਭਰਤਇੰਦਰ ਚਾਹਲ ਦੇ ਘਰ ਪਹੁੰਚੀ ਵਿਜੀਲੈਂਸ ਅੱਧਾ ਘੰਟਾ ਦਰਵਾਜ਼ਾ ਖੜਕਾਉਣ ਮਗਰੋਂ ਮੁੜੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਚਾਹਲ ਦੇ ਘਰ ਵਿਜੀਲੈਂਸ ਦੀ ਟੀਮ ਪੁੱਜੀ। ਕਰੀਬ ਅੱਧਾ ਘੰਟਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਬਾਹਰ ਨਹੀਂ ਆਇਆ ਤੇ ਨਾ ਦਰਵਾਜ਼ਾ ਖੁੱਲ੍ਹਿਆ ਜਿਸ ਤੋਂ ਬਾਅਦ ਵਿਜੀਲੈਂਸ ਟੀਮ ਪਰਤ ਗਈ। ਵਿਜੀਲੈਂਸ ਟੀਮ ‘ਚ 2 ਔਰਤਾਂ ਸਮੇਤ ਸੱਤ ਮੈਬਰ ਸ਼ਾਮਲ ਸਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਭਰਤ ਇੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵਲੋਂ ਚਾਹਲ ਦੀ ਗ੍ਰਿਫ਼ਤਾਰੀ ਲਈ ਉਸਦੀ ਭਾਲ ਕੀਤੀ ਜਾ ਰਹੀ ਹੈ।

Total Views: 197 ,
Real Estate