ਨੀਰਵ ਮੋਦੀ ਨੂੰ ਬ੍ਰਿਟੇਨ ਦੀ ਸਭ ਤੋਂ ਵੱਡੀ ਅਤੇ ਭੀੜ-ਭੜੱਕੇ ਵਾਲੀਆਂ ਜੇਲਾਂ ‘ਚੋਂ ਇਕ ਵੈਂਡਸਵਰਥ ਜੇਲ ‘ਚੋਂ ਲੰਡਨ ਦੀ ਇਕ ਨਿੱਜੀ ਤੌਰ ‘ਤੇ ਚਲਾਈ ਜਾ ਰਹੀ ਜੇਲ ਵਿਚ ਤਬਦੀਲ ਕੀਤਾ ਗਿਆ ਹੈ। ਨੀਰਵ ਭਾਰਤ ‘ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਲੋੜੀਂਦਾ ਹੈ। ਨੀਰਵ (52) ਨੂੰ ਅਸਫ਼ਲ ਹਵਾਲਗੀ ਅਪੀਲ ਦੀ ਕਾਰਵਾਈ ਦੇ ਸਬੰਧ ‘ਚ ਲੰਡਨ ਦੀ ਹਾਈ ਕੋਰਟ ਵੱਲੋਂ ਲਾਏ ਗਏ 150,247.00 ਪੌਂਡ ਦੇ ਜੁਰਮਾਨੇ ਦੇ ਸਬੰਧ ‘ਚ ਸੁਣਵਾਈ ਲਈ ਇਕ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਹੋਣਾ ਸੀ। ਇਸ ਕੇਸ ਦੀ ਸੁਣਵਾਈ ਆਖਰੀ ਸਮੇਂ ‘ਤੇ ਨਵੰਬਰ ਤੱਕ ਮੁਲਤਵੀ ਕਰਨੀ ਪਈ ਕਿਉਂਕਿ ਪੂਰਬੀ ਲੰਡਨ ਦੀ ਬਾਰਕਿੰਗਸਾਈਡ ਮੈਜਿਸਟ੍ਰੇਟ ਅਦਾਲਤ ‘ਚ ਨੀਰਵ ਨੂੰ ਤਕਨੀਕੀ ਕਾਰਨਾਂ ਕਰ ਕੇ ਵੀਡੀਓ ਲਿੰਕ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਿਆ। ਇੱਕ ਸ਼ੱਕੀ ਅੱਤਵਾਦੀ ਵੈਂਡਸਵਰਥ ਜੇਲ ‘ਚੋਂ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ। ਬ੍ਰਿਟੇਨ ਦੇ ਨਿਆਂ ਮੰਤਰੀ ਐਲੇਕਸ ਚੈਕ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਮੀਡੀਆ ਨੂੰ ਦੱਸਿਆ ਸੀ ਕਿ ਸੁਰੱਖਿਆ ਕੋਤਾਹੀ ਤੋਂ ਬਾਅਦ ਜੇਲ ਤੋਂ 40 ਕੈਦੀਆਂ ਨੂੰ ਤਬਦੀਲ ਕੀਤਾ ਗਿਆ ਸੀ। ਹੁਣ ਲੱਗਦਾ ਹੈ ਕਿ ਨੀਰਵ ਵੀ ਉਨ੍ਹਾਂ 40 ਕੈਦੀਆਂ ‘ਚ ਸ਼ਾਮਲ ਸੀ।
ਨੀਰਵ ਮੋਦੀ ਦੀ ਬ੍ਰਿਟੇਨ ‘ਚ ਜੇਲ੍ਹ ਬਦਲੀ ਗਈ
Total Views: 148 ,
Real Estate



















