200 ਕਰੋੜ ਦੇ ਘੁਟਾਲੇ ‘ਚ ਫਸੀ IAS ਨੇ ਮੰਗੀ ਸਵੈ-ਇੱਛਤ ਸੇਵਾਮੁਕਤੀ

ਤ੍ਰਿਪੁਰਾ ਕੇਡਰ ਦੀ ਆਈ.ਏ.ਐਸ. ਅਧਿਕਾਰੀ ਸੋਨਲ ਗੋਇਲ ਨੇ ਨੌਕਰੀ ਤੋਂ ਸਵੈ-ਇੱਛਤ ਸੇਵਾਮੁਕਤੀ (ਵੀਆਰਐਸ) ਦੀ ਮੰਗ ਕੀਤੀ ਹੈ। ਸੋਨਲ ਨੇ ਇਸ ਲਈ ਤ੍ਰਿਪੁਰਾ ਸਰਕਾਰ ਨੂੰ ਅਰਜ਼ੀ ਦਿੱਤੀ ਹੈ, ਜਿੱਥੇ ਤ੍ਰਿਪੁਰਾ ਸਰਕਾਰ ਨੇ ਹਰਿਆਣਾ ਸਰਕਾਰ ਤੋਂ ਐਨ.ਓ.ਸੀ. ਦੀ ਮੰਗ ਕੀਤੀ ਹੈ। ਸੋਨਲ ਕਰੀਬ 4 ਸਾਲਾਂ ਤੋਂ ਹਰਿਆਣਾ ਸਰਕਾਰ ‘ਚ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਹੈ, ਜਿਸ ‘ਚ ਉਨ੍ਹਾਂ ਦੀ ਝੱਜਰ ਡੀਸੀ ਅਤੇ ਫਰੀਦਾਬਾਦ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਰੀਦਾਬਾਦ ਨਗਰ ਨਿਗਮ ‘ਚ ਕਰੀਬ 200 ਕਰੋੜ ਰੁਪਏ ਦੇ ਘੁਟਾਲੇ ‘ਚ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਦੀ ਜਾਂਚ ‘ਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਸੋਨਲ ਨੇ ਆਪਣਾ V.R.S. ਅਰਜ਼ੀ ਵਿਚ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ।

Total Views: 241 ,
Real Estate