ਕਰਨਾਟਕ ਪੁਲੀਸ ਨੇ 58 ਸਾਲ ਬਾਅਦ ਮੱਝਾਂ ਚੋਰੀ ਦੇ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਮਾਮਲਾ 1965 ਵਿੱਚ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਗਣਪਤੀ ਵਿਟਲ ਵਾਗੋਰੇ ਵਜੋਂ ਹੋਈ ਹੈ, ਜਦੋਂ ਕੇਸ ਦਰਜ ਕੀਤਾ ਗਿਆ ਤਾਂ ਉਹ 20 ਸਾਲ ਦਾ ਸੀ। ਇਸ ਕੇਸ ਦੇ ਇੱਕ ਹੋਰ ਮੁਲਜ਼ਮ ਕਿਸ਼ਨ ਚੰਦਰ ਦੀ 11 ਅਪਰੈਲ 2006 ਨੂੰ ਮੌਤ ਹੋ ਗਈ ਸੀ ਅਤੇ ਉਸ ਖ਼ਿਲਾਫ਼ ਕੇਸ ਬੰਦ ਕਰ ਦਿੱਤਾ ਗਿਆ ਸੀ। ਮਹਿਕਰ ਦੇ ਵਸਨੀਕ ਮੁਰਲੀਧਰਰਾਓ ਮਾਨਿਕਰਾਓ ਕੁਲਕਰਨੀ ਨੇ 25 ਅਪਰੈਲ 1965 ਨੂੰ ਪੁਲੀਸ ਕੋਲ ਦੋ ਮੱਝਾਂ ਅਤੇ ਇੱਕ ਕੱਟਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ 1965 ਵਿੱਚ ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ ਕਿਸ਼ਨ ਚੰਦਰ ਅਤੇ ਗਣਪਤੀ ਵਿਟਲ ਵਾਗੋਰੇ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਗਾਇਬ ਹੋ ਗਏ ਅਤੇ ਅਦਾਲਤੀ ਕਾਰਵਾਈ ਵਿੱਚ ਹਾਜ਼ਰ ਨਹੀਂ ਹੋਏ। ਸੰਮਨ ਅਤੇ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਫਰਾਰ ਰਹੇ। ਆਖਰ ਮੁਲਜ਼ਮ ਕਾਬੂ ਆ ਹੀ ਗਿਆ।
Total Views: 1163 ,
Real Estate



















