ਆਸਟ੍ਰੇਲੀਆ : ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਆਸਟ੍ਰੇਲੀਆ ਵਿੱਚ ਇੱਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨ ਮਨਪ੍ਰੀਤ ਸਿੰਘ(30) ਦੀ ਮੌਤ ਹੋ ਗਈ,ਉਹ ਬਰਨਾਲਾ ਦੇ ਪਿੰਡ ਛਾਪਾ ਦਾ ਰਹਿਣ ਵਾਲਾ ਸੀ । ਮ੍ਰਿਤਕ ਮਨਪ੍ਰੀਤ ਦੇ ਟਰਾਲੇ ਦਾ ਹਾਦਸਾ ਪਰਥ ਅਤੇ ਐਡੀਲੇਡ ਵਿਚਕਾਰ ਮੁੱਖ ਮਾਰਗ ‘ਤੇ ਵਾਪਰਿਆ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਨਪ੍ਰੀਤ ਪਿਛਲੇ ਕਾਫੀ ਸਮੇਂ ਤੋਂ ਆਪਣੀ ਪਤਨੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਉਹ ਪਿਛਲੇ 3 ਸਾਲਾਂ ਤੋਂ ਟਰਾਲਾ ਚਲਾ ਰਿਹਾ ਸੀ।

Total Views: 136 ,
Real Estate