‘ਗੋਧਰਾ’ ਵਰਗਾ ਕਾਂਡ ਦੁਬਾਰਾ ਵਾਪਰਨ ਦਾ ਖਦਸ਼ਾ: ਊਧਵ

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਮੌਕੇ ਦੇਸ਼ ਭਰ ਵਿੱਚੋਂ ਵੱਡੀ ਗਿਣਤੀ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਵਾਪਸੀ ਯਾਤਰਾ ਸਮੇਂ ‘ਗੋਧਰਾ ਕਾਂਡ’ ਵਰਗੀ ਘਟਨਾ ਵਾਪਰ ਸਕਦੀ ਹੈ।ਮੁੰਬਈ ਤੋਂ ਲਗਪਗ 400 ਕਿਲੋਮੀਟਰ ਦੂਰ ਜਲਗਾਓਂ ’ਚ ਠਾਕਰੇ ਨੇ ਕਿਹਾ, ‘‘ਅਜਿਹੀ ਸੰਭਾਵਨਾ ਹੈ ਕਿ ਸਰਕਾਰ ਰਾਮ ਮੰਦਰ ਦੇ ਉਦਘਾਟਨ ਵਾਸਤੇ ਵੱਡੀ ਗਿਣਤੀ ਲੋਕਾਂ ਨੂੰ ਟਰੱਕਾਂ ਅਤੇ ਬੱਸਾਂ ਰਾਹੀਂ ਬੁਲਾ ਸਕਦੀ ਹੈ ਅਤੇ ਉਨ੍ਹਾਂ ਦੇ ਵਾਪਸੀ ਸਫ਼ਰ ਦੌਰਾਨ ਗੋਧਰਾ ਵਰਗੀ ਘਟਨਾ ਵਾਪਰ ਸਕਦੀ ਹੈ। ਇੱਥੇ ਦੱਸਣਯੋਗ ਹੈ ਕਿ ਰਾਮ ਮੰਦਰ ਦਾ ਉਦਘਾਟਨ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਜਨਵਰੀ ਮਹੀਨੇ ਕੀਤਾ ਜਾ ਸਕਦਾ ਹੈ।ਠਾਕਰੇ ਨੇ ਕਿਹਾ ਕਿ ਉਹ (ਭਾਜਪਾ-ਆਰਐੈੱਸਐੱਸ) ਹੁਣ ਉਨ੍ਹਾਂ ਦੇ ਪਿਤਾ ਦੇ ਬਾਲ ਠਾਕਰੇ ਦੀ ਵਿਰਾਸਤ ’ਤੇ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਰਾਹੀਂ ਅਯੁੱਧਿਆ ਤੋਂ ਪਰਤ ਰਹੇ ਸਨ ਕਾਰਸੇਵਕਾਂ (ਰਾਮ ਮੰਦਰ ਲਹਿਰ ’ਚ ਹਿੱਸਾ ਲੈਣ ਵਾਲੇ ਵਾਲੰਟੀਅਰਾਂ ਲਈ ਸੰਘ ਪਰਿਵਾਰ ਵੱਲੋਂ ਵਰਤਿਆ ਜਾਂਦਾ ਸ਼ਬਦ), ’ਤੇ ਗੁਜਰਾਤ ਦੇ ਗੋਧਰਾ ’ਚ ਹਮਲਾ ਕੀਤਾ ਗਿਆ ਅਤੇ ਰੇਲਗੱਡੀ ’ਚ ਉਨ੍ਹਾਂ ਡੱਬੇ ਨੂੰ ਅੱਗ ਲਾ ਦਿੱਤੀ ਗਈ ਸੀ ਜਿਸ ਕਾਰਨ ਕਈ ਵਿਅਕਤੀ ਮਾਰੇ ਗਏ ਸਨ। ਇਸ ਦੇ ਸਿੱਟੇ ਵਜੋਂ ਗੁਜਰਾਤ ’ਚ ਵੱਡੇ ਪੈਮਾਨੇ ’ਤੇ ਦੰਗੇ ਹੋਏ ਸਨ।

 

Total Views: 104 ,
Real Estate