ਡੀ ਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ 11 ਤੋਂ 13 ਸਤੰਬਰ ਤੱਕ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ ਤੇ ਸਮੁੱਚਾ ਕੰਮਕਾਜ ਠੱਪ ਕੀਤਾ ਜਾਵੇਗਾ। ਇਸ ਹੜਤਾਲ ਨਾਲ ਜਿਥੇ ਰਜਿਸਟਰੀਆਂ ਬੰਦ ਰਹਿਣਗੀਆਂ, ਉਥੇ ਹੀ ਅਸਲਾ ਸ਼ਾਖਾ ਦਾ ਕੰਮ, ਜਾਤੀ ਤੇ ਹੋਰ ਸਰਟੀਫਿਕੇਟ ਬਣਾਉਣ ਦਾ ਕੰਮ, ਡੀ ਸੀ, ਏ ਡੀ ਸੀ, ਐਸ ਡੀ ਐਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਅਦਾਲਤੀ ਕੰਮ, ਜ਼ਮੀਨ ਦੀ ਨਿਸ਼ਾਨਦੇਹੀ ਆਦਿ ਕੰਮ ਪ੍ਰਭਾਵਤ ਹੋਣਗੇ।ਯੂਨੀਅਨ ਵੱਲੋਂ 13 ਦਿਨ ਪਹਿਲਾਂ ਸਰਕਾਰ ਨੂੰ ਹੜਤਾਲ ਦਾ ਨੋਟਿਸ ਦੇ ਦਿੱਤਾ ਸੀ । ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਮਗਰੋਂ ਹੋਰ ਵੱਡਾ ਐਕਸ਼ਨ ਲਿਆ ਜਾਵੇਗਾ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Total Views: 152 ,
Real Estate















