ਇਸਰੋ (ISRO)ਨੇ ਅੱਜ ਸਵੇਰੇ 11.50 ਵਜੇ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ-ਐਲ1 (Aditya L1) ਨੂੰ ਸਫਲਤਾਪੂਰਵਕ ਲਾਂਚ ਕੀਤਾ। ਆਦਿਤਿਆ-ਐਲ1 ਨੂੰ ਪੀਐਸਐਲਵੀ-ਸੀ57 (PSLV-C57 ) ਰਾਕੇਟ ਤੋਂ ਲਾਂਚ ਕੀਤਾ ਗਿਆ ਸੀ। ਪੀਐਸਐਲਵੀ ਆਦਿਤਿਆ-ਐਲ1 ਨੂੰ ਧਰਤੀ ਦੇ ਪੰਧ ਵਿੱਚ ਰੱਖੇਗਾ। ਜਿੱਥੋਂ ਆਦਿਤਿਆ-ਐਲ1 ਪੁਲਾੜ ਯਾਨ ਆਪਣੇ ਲਿਕਵਿਡ ਐਪੋਜੀ ਮੋਟਰਸ (LAM) ਦੇ ਸ਼ਕਤੀਸ਼ਾਲੀ ਇੰਜਣਾਂ ਦੀ ਵਰਤੋਂ ਕਰਕੇ ਕਈ ਵਾਰ ਆਪਣੀ ਔਰਬਿਟ ਨੂੰ ਵਧਾਏਗਾ। ਜੋ ਆਦਿਤਿਆ-ਐਲ1 ਨੂੰ ਇਸਦੀ ਮੰਜ਼ਿਲ ਤੱਕ ਲੈ ਜਾਵੇਗਾ – ਲਗਭਗ 15 ਲੱਖ ਕਿਲੋਮੀਟਰ।
Total Views: 264 ,
Real Estate



















