100 ਕਰੋੜ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਗਲੋਬਲ ਵਾਰਮਿੰਗ !

ਚਿਤਾਵਨੀ ਦਿੱਤੀ ਗਈ ਹੈ ਕਿ ਮਨੁੱਖ ਦੀਆਂ ਆਪਹੁਦਰੀਆਂ ਕਾਰਨ ਜੇ ਗਲੋਬਲ ਵਾਰਮਿੰਗ ਦੋ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦੀ ਹੈ ਤਾਂ ਜਲਵਾਯੂ ਤਬਦੀਲੀ ਕਾਰਨ ਅਗਲੀ ਸਦੀ ਵਿੱਚ ਕਰੀਬ ਇੱਕ ਅਰਬ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਸਕਦੀ ਹੈ। ਤੇਲ ਅਤੇ ਗੈਸ ਉਦਯੋਗ 40 ਪ੍ਰਤੀਸ਼ਤ ਤੋਂ ਵੱਧ ਕਾਰਬਨ ਨਿਕਾਸ ਲਈ ਸਿੱਧੇ ਅਤੇ ਅਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਅਰਬਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਰਨਲ ਐਨਰਜੀਜ਼ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਵਿਆਪਕ ਤੇ ਠੋਸ ਊਰਜਾ ਨੀਤੀਆਂ ਬਣਾਉਣ ਲਈ ਗਿਆ ਗਿਆ ਹੈ, ਜੋ ਕਾਰਬਨ ਦੇ ਨਿਕਾਸ ’ਚ ਤੁਰੰਤ ਕਮੀ ਲਿਆਉਣ ਦੇ ਸਮਰਥ ਹੋਣ।

Total Views: 140 ,
Real Estate