ਜ਼ਿੰਬਾਬਵੇ ਦੀ ਲੁਧਿਆਣਾ ਕਾਲਜ ‘ਚ ਪੜ੍ਹਦੀ ਵਿਦਿਆਰਥਣ ਬੈਗ ‘ਚ ਕਾਰਤੂਸ ਸਮੇਤ ਮੁੰਬਈ ਹਵਾਈ ਅੱਡੇ ’ਤੇ ਗ੍ਰਿਫਤਾਰ

ਪੰਜਾਬ ਦੇ ਕਾਲਜ ਵਿੱਚ ਦਾਖ਼ਲਾ ਲੈਣ ਵਾਲੀ ਜ਼ਿੰਬਾਬਵੇ ਦੀ 20 ਸਾਲਾ ਮੁਟਿਆਰ ਨੂੰ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਦੇ ਬੈਗ ਵਿੱਚੋਂ ਕਾਰਤੂਸ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਪ੍ਰੋਗਰੈਸ ਮਰੰਬਵਾ ਵਜੋਂ ਹੋਈ ਹੈ। ਮੁਟਿਆਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ। ਉਹ ਕਾਲਜ ਵਿੱਚ ਬੀਐੱਸਸੀ (ਮੈਡੀਕਲ ਲੈਬ ਸਾਇੰਸ) ਦੇ ਪਹਿਲੇ ਸਾਲ ਦੀ ਪੜ੍ਹਾਈ ਕਰਨ ਲਈ ਲੁਧਿਆਣਾ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਮੁਟਿਆਰ ਐਤਵਾਰ ਸਵੇਰੇ ਮੁੰਬਈ ਪਹੁੰਚੀ ਅਤੇ ਉਸ ਨੇ ਦਿੱਲੀ ਲਈ ਉਡਾਣ ਭਰਨੀ ਸੀ ਪਰ ਸੁਰੱਖਿਆ ਕਰਮਚਾਰੀਆਂ ਨੂੰ ਉਸ ਦੇ ਬੈਗ ਵਿੱਚ ਇੱਕ ਗੋਲੀ ਮਿਲੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Total Views: 165 ,
Real Estate