ਕੋਟਾ ਦੇ ਕੋਚਿੰਗ ਕੇਂਦਰ ’ਚ ਦੋ ਹੋਰ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ

ਰਾਜਸਥਾਨ ਦੇ ਕੋਟਾ ’ਚ ਲਗਾਤਾਰ ਕੋਚਿੰਗ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਦੋ ਹੋਰ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ। ਐਨ.ਈ.ਈ.ਟੀ. ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਛੇ ਮੰਜ਼ਿਲਾ ਬਿਲਡਿੰਗ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਕੇ ਅਪਣੀ ਜਾਨ ਦੇ ਦਿਤੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਰਾਸ਼ਟਰ ਵਾਸੀ ਆਵਿਸ਼ਵਾਰ ਵਜੋਂ ਹੋਈ ਹੈ। ਆਵਿਸ਼ਵਾਰ ਤੋਂ ਬਾਅਦ ਬਿਹਾਰ ਦੇ ਇਕ ਵਿਦਿਆਰਥੀ ਆਦਰਸ਼ ਨੇ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਆਵਿਸ਼ਵਕਾਰ ਕੋਟਾ ’ਚ ਰਹਿ ਕੇ ਨੀਟ ਦੀ ਤਿਆਰੀ ਕਰ ਰਿਹਾ ਸੀ।

Total Views: 184 ,
Real Estate