
ਨੂਹ ਹਿੰਸਾ ਦੇ ਸ਼ੱਕੀ ਨੂੰ ਪੁੱਛਗਿੱਛ ਲਈ ਲਿਜਾ ਰਹੀ ਪੁਲੀਸ ਟੀਮ ’ਤੇ 30-40 ਲੋਕਾਂ ਦੇ ਗਰੁੱਪ ਵੱਲੋਂ ਪੱਥਰਬਾਜ਼ੀ ਕੀਤੀ ਗਈ ਜਿਸ ਵਿੱਚ ਸਬ-ਇੰਸਪੈਕਟਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ਸਬੰਧੀ ਪੰਜ ਔਰਤਾਂ ਸਮੇਤ ਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬਿਛੌੜ ਥਾਣੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਧਾਰਮਿਕ ਸ਼ੋਭਾ ਯਾਤਰਾ ’ਤੇ ਹਮਲੇ ਮਗਰੋਂ ਭੜਕੀ ਹਿੰਸਾ ਦੌਰਾਨ ਛੇ ਲੋਕਾਂ ਦੀ ਮੌਤ ਹੋ ਗਈ ਸੀ।
Total Views: 186 ,
Real Estate



















