ਕੁੱਲੂ ’ਚ 10 ਇਮਾਰਤਾਂ ਬਣੀਆਂ ਮਲਬਾ!

ਕੁੱਲੂ ਜ਼ਿਲ੍ਹੇ ਵਿੱਚ ਅੱਜ ਢਿੱਗਾ ਡਿੱਗਣ ਕਾਰਨ ਘੱਟੋ-ਘੱਟ 10 ਉਸਾਰੀ ਅਧੀਨ ਵਪਾਰਕ ਇਮਾਰਤਾਂ ਢਹਿ ਗਈਆਂ। ਜ਼ਿਲ੍ਹੇ ਦੇ ਅੰਨੀ ਬਾਜ਼ਾਰ ਇਲਾਕੇ ਵਿੱਚ ਬੱਸ ਸਟੈਂਡ ਨੇੜੇ ਵਾਪਰੀ ਇਸ ਘਟਨਾ ਵਿੱਚ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਮਾਰਤਾਂ ਨੂੰ ‘ਅਸੁਰੱਖਿਅਤ’ ਐਲਾਨ ਕੇ ਖਾਲੀ ਕਰਵਾ ਦਿੱਤਾ ਸੀ। ਤਬਾਹੀ ਦੇ ਡਰਾਉਣੇ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ। ਭੂ-ਵਿਗਿਆਨਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ, ਧਰਮਸ਼ਾਲਾ ਅਤੇ ਮਨਾਲੀ ਵਰਗੇ ਸੈਰ-ਸਪਾਟਾ ਸਥਾਨਾਂ ਵਿੱਚ ਵੱਡੇ ਪੱਧਰ ‘ਤੇ ਚੱਲ ਰਹੇ ਨਿਰਮਾਣ ਨਾਲ ਢਲਾਣਾਂ ਦਾ ਸੰਤੁਲਨ ਵਿਗੜ ਗਿਆ ਹੈ।

Total Views: 288 ,
Real Estate