ਐਡਵੋਕੇਟ ਦੇ ਘਰ ਤੇ ਹੋਏ ਹਮਲੇ ਦੇ ਵਿਰੋਧ ‘ਚ “ਨੋ ਵਰਕ ਡੇ”

ਐਡਵੋਕੇਟ ਕੇ ਪੀ ਸਿੰਘ, ਪ੍ਰਧਾਨ, ਡੀ.ਬੀ.ਏ ਪਟਿਆਲਾ ਦੀ ਪ੍ਰਧਾਨਗੀ ਹੇਠ ਇੱਕ ਹੰਗਾਮੀ ਮੀਟਿੰਗ ਹੋਈ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਰ ਐਸੋਸੀਏਸ਼ਨ ਸਮਾਣਾ ਦੇ ਮੈਂਬਰ ਐਡਵੋਕੇਟ ਅਨਮੋਲਦੀਪ ਸਿੰਘ ਦੇ ਘਰ ਤੇ ਕੀਤੇ ਗਏ ਹਮਲੇ ਦੇ ਦੇ ਵਿਰੋਧ ‘ਚ 24.08.2023 (ਵੀਰਵਾਰ) ਨੂੰ “ਨੋ ਵਰਕ ਡੇ” ਮਨਾਉਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਐਡਵੋਕੇਟ ਅਨਮੋਲਦੀਪ ਸਿੰਘ ਦੇ ਘਰ ਨਜਾਇਜ਼ ਤੌਰ ‘ਤੇ ਦਾਖਲ ਹੋਏ ਪਰ ਥਾਣਾ ਸਦਰ ਦੀ ਪੁਲਿਸ ਨੇ ਪੀ. ਸਿਟੀ ਸਮਾਣਾ ਨੇ ਐਡਵੋਕੇਟ ਅਨਮੋਲਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਧਾਰਾ 307,506,148,149 ਆਈ.ਪੀ.ਸੀ. ਅਤੇ ਧਾਰਾ 25-27/54/59 ਆਰਮਜ਼ ਐਕਟ ਅਧੀਨ ਐਫ.ਆਈ.ਆਰ. ਨੰ. 84, ਮਿਤੀ 21.08.2023 ਦਰਜ ਕੀਤੀ ਹੈ। ਮੀਟਿੰਗ ਦੌਰਾਨ ਸਾਰੇ ਮਾਣਯੋਗ ਜੁਡੀਸ਼ੀਅਲ ਅਫਸਰਾਂ, ਮਾਲ ਅਫਸਰਾਂ, ਪ੍ਰਧਾਨ, ਜਿਲ੍ਹਾ ਖਪਤਕਾਰ ਫੋਰਮ, ਪ੍ਰੀਜ਼ਾਈਡਿੰਗ ਅਫਸਰ, ਲੇਬਰ ਕੋਰਟ, ਚੇਅਰਮੈਨ, ਪੀ.ਐਲ.ਏ., ਪਟਿਆਲਾ ਅਤੇ ਹੋਰ ਸਾਰੇ ਸਬੰਧਤ ਅਥਾਰਟੀਆਂ ਨੂੰ ਬੇਨਤੀ ਕੀਤੀ ਕਿ ਉਹ ਸਤਿਕਾਰਯੋਗ ਮੈਂਬਰਾਂ ਨੂੰ ਸਹਿਯੋਗ ਦੇਣ ਅਤੇ ਸਾਰੇ ਕੇਸਾਂ ਨੂੰ ਮੁਲਤਵੀ ਕਰਨ।

Total Views: 532 ,
Real Estate